ਪੰਨਾ:ਧਰਮੀ ਸੂਰਮਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੦

ਸੂਰਮਾਂ। ਪੱਕੀਆਂ ਜਚਾਕੇ ਸੀ ਦਲੀਲਾਂ ਸਾਰੀਆਂ। ਗੁਸੇ ਦੇ ਸਮੁੰਦਰ ਮੇਂ ਲਗਾਵੇ ਤਾਰੀਆਂ। ਹੱਥ ਦਖਲਾਊਗਾ ਜਰੂਰ ਸੂਰਮਾਂ। ਕਰਤਾ ਬਦੀ ਨੇ ਮਜਬੂਰ ਸੂਰਮਾਂ। ਚਲੇ ਚਲ ਪਹੁੰਚਿਆ ਜਲਾਨੀ ਕੋਲ ਜੀ। ਅਗਲਾ ਹਵਾਲ ਕਵੀ ਕੈਹਦੇ ਖੋਲ ਜੀ। ਕਿਵੇਂ ਹੋਵੇ ਫੂਲ ਮਸ਼ਹੂਰ ਸੂਰਮਾਂ। ਕਰਤਾ ਬਦੀ ਨੇ ਮਜਬੂਰ ਸੂਰਮਾਂ।

ਦੋਹਰਾ

ਗਿਆ ਜਲਾਨੀ ਕੋਲ ਜਾਂ ਦਿਲ ਮੇਂ ਗੁਸਾ ਧਾਰ। ਅਗੇ ਮੁਗਲੂ ਆਂਮਦਾ ਘੋੜੀ ਤੇ ਅਸਵਾਰ।

ਕਬਿਤ

ਮੁਗਲੂ ਨੇ ਦੇਖਿਆ ਨਾ ਮੂਲ ਹਰਫੂਲ ਤਾਂਈਂ ਬੰਨਕੇ ਸੀ ਘੋੜੀ ਗਿਆ ਪਾਲੀਆਂ ਦੇ ਕੋਲ ਜੀ। ਫੂਲ ਨੇ ਤਕਾਕੇ ਵੇਲਾ ਖੋਲ ਲੀ ਤੜਕ ਘੋੜੀ ਮੈਂ ਹਾਂ ਹਰਫੂਲ ਆਖੇ ਪਾਲੀਆਂ ਨੂੰ ਬੋਲ ਜੀ। ਮੁਗਲੂ ਜਾਂ ਹਾਲ ਪਾਲੀਆਂ ਸੁਨਾਇਆ ਲਿਆਇਆ ਠਾਨੇਦਾਰ ਕੋ ਜੈਹਰ ਤਨ ਘੋਲ ਜੀ। ਫੜ ਹਰਫੂਲ ਠਾਨੇ ਕੁਟਿਆ ਬਹੁਤ ਪਰ ਮੰਨਿਆ ਨਾ ਫੂਲ ਗਈ ਧਮਕੀ ਫਜੂਲ ਜੀ।

ਕਬਿਤ

ਖਾਕੇ ਕੁਟ ਠਾਨੇ ਦੀ ਸੀ ਖਾਵੰਦਾ ਹਰਖ ਫੂਲ ਮੁਗਲੂ ਨੂੰ ਮਾਰਕੇ ਸੀ ਕਦਮ ਉਠਾਂਮਦਾ। ਫੇਰ ਓਥੋਂ ਚੱਲ ਨਾ ਲਗਾਇਆ ਪੱਲ ਸੂਰਮੇਂ ਨੇ ਦਾਤਾ ਰਾਮ ਵਾਲੀ ਜਾਕੇ