ਪੰਨਾ:ਧਰਮੀ ਸੂਰਮਾਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੨

ਮਾਰੇ ਲਲਕਾਰੇ ਸੀ ਜਲਾਨੀ ਵੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਤੜਹ ਮਾਰ ਗਜਦਾ ਖੜੋਤੀ ਸੱਥ ਮੇਂ। ਖੜਾ ਲਲਕਾਰੇ ਸੀ ਰਫਲ ਹੱਥ ਮੇਂ। ਗੋਲੀ ਛੱਡੀ ਜਾਵੇ ਨਾ ਰਤਾ ਭੀ ਧੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਕੈਂਹਦਾ ਠਾਨੇਦਾਰ ਕੋ ਬਚਨ ਬੋਲ ਜੀ। ਮੈਂ ਹਾਂ ਹਰਫੂਲ ਆਜਾ ਮੇਰੇ ਕੋਲ ਜੀ। ਲੋਕਾਂ ਵਖਾਵੇਂ ਤੂੰ ਦਲੀਲਾਂ ਘੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਸੁਨਕੇ ਆਵਾਜ ਏਨੀ ਠਾਨੇਦਾਰ ਨੇ। ਸਿਰ ਕਢ ਲਗਾ ਫੁਲ ਕੋ ਨਹਾਰਨੇ। ਛਡਤੀ ਰਫਲ ਸੂਮੇਨ ਨੇ ਅੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਗੋਲੀ ਵਜੀ ਜਾਕੇ ਸੀਸ ਠਾਨੇਦਾਰ ਦੇ। ਪੰਜੇ ਤੱਤ ਛੱਡ ਦੇਹੀ ਨੂੰ ਵਸਾਰ ਦੇ। ਭਜਗੇ ਸਪਾਹੀ ਜਾਂ ਰਫਲ ਖੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਜਿਸ ਵੇਲੇ ਐਨ ਸੀ ਵਹੀਰ ਹੋ ਗਈ। ਓਦੋਂ ਗੋਲੀ ਹਰਫੂਲ ਦੀ ਖੜੋ ਗਈ। ਅਗਨੀ ਕਰੋਧ ਦੀ ਜਿਸਮ ਭੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਕਰਕੇ ਜਗਤ ਰਾਮਾਂ ਮੇਲ ਭਾਈ ਦਾ। ਹੋਗਿਆ ਰਵਾਨਾ ਨਾ ਫਿਕਰ ਰਾਈ ਦਾ। ਜੋਸ਼ ਦੇ ਤੁਰੰਗ ਦੀ ਸਵਾਰੀ ਕਰਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ।

ਦੋਹਰਾ

ਚਾਰ ਖਨ ਕਰ ਦੋਸਤੋ ਜਾਵੇ ਹੱਦ ਵਸਾਰ। ਕਰਦਾ ਜਾਏ ਵਚਾਰ ਕੋ ਵੀਚ ਜੋਸ਼ ਕੇ ਧਾਰ।