ਪੰਨਾ:ਧਰਮੀ ਸੂਰਮਾਂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੯

ਕੇ। ਰੋਲੇਦਾਰ ਪੱਗ ਦੀਹਦਾ ਦਰਵੇਸ਼ ਜੀ। ਮਾਰਵਾੜੀ ਬਾਨੀਏਂ ਦਾ ਕੀਤਾ ਭੇਸ ਜੀ। ਜੁਤੀ ਤਿਲੇਦਾਰ ਸੀ ਸੁਹਾਉਂਦੀ ਪੱਗ ਮੇਂ। ਡਾਕੂ ਬਨ ਚਲਿਆ ਨਜੂਮੀਂ ਜੱਗ ਮੇਂ। ਲੱਕ ਮੇਂ ਰਫਲ ਸੀ ਛੁਪਾਲੀ ਏਸ ਜੀ। ਮਾਰਵਾੜੀ ਬਾਨੀਏਂ ਦਾ ਕੀਤਾ ਭੇਸ ਜੀ। ਭੈਣ ਦੇ ਬਚਨ ਸੀ ਸਰੀਰ ਗਾਲਦੇ। ਅੱਖਾਂ ਦੱਗ ਰਹੀਆਂ ਵਾਂਗ ਸੀ ਮਸਾਲਦੇ। ਹਿਰਦੇ ਚ ਉਠੀ ਬਦਲੇ ਦੀ ਲੇਸ ਜੀ। ਮਾਰਵਾੜੀ ਬਾਨੀਏਂ ਦਾ ਕੀਤਾ ਭੇਸ ਜੀ। ਕਦੇ ਕੈਂਹਦਾ ਗੋਲੀ ਮਾਰੂੰ ਠਾਨੇਦਾਰ ਦੇ। ਜੇਹੜੇ ਮੰਦੇ ਚੰਗੇ ਕੋ ਨਹੀਂ ਨਿਹਾਰ ਦੇ। ਨਹੀਂ ਰੈਹਨਾ ਸਮਝੋ ਹਰਾਮ ਦੇਸ ਜੀ। ਮਾਰਵਾੜੀ ਬਾਨੀਏਂ ਦਾ ਕੀਤਾ ਭੇਸ ਜੀ। ਕਰਕੇ ਦਲੀਲਾਂ ਜਗੇ ਰਾਮਾਂ ਪੱਕੀਆਂ। ਸੇਧਾਂ ਨਰਵਾਨੇ ਦੀ ਤਰਫ ਤੱਕੀਆਂ। ਕਿਵੇਂ ਹੁੰਦਾ ਡਾਕੂ ਦੇਖੋ ਠਾਨੇ ਪੇਸ਼ ਜੀ। ਮਾਰਵਾੜੀ ਬਾਨੀਏਂ ਦਾ ਕੀਤਾ ਭੇਸ ਜੀ।

ਦੋਹਰਾ

ਜਾ ਨਰਵਾਨੇ ਦੋਸਤੋ ਲੈਂਦਾ ਮੱਕਰ ਬਨਾਏ। ਪਗੜੀ ਢਿਲੀ ਫੂਲ ਨੇ ਲੀਨੀ ਗਲ ਲਮਕਾਏ।

ਦੋਹਰਾ

ਪਾੜ ਪਾੜਕੇ ਕਪੜੇ ਕੀਤੇ ਲੀਰੋ ਲੀਰ। ਜਾਕੇ ਠਾਨੇ ਰੋਵੰਦਾ ਗੇਰ ਨੇਤਰੋਂ ਨੀਰ।