ਪੰਨਾ:ਧਰਮੀ ਸੂਰਮਾਂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

ਚੂਸ ਜੀ। ਚਕਦਾ ਰਫਲ ਪਾਕੇ ਕਾਰਤੂਸ ਜੀ। ਚੌਥੀ ਗੋਲੀ ਨਾਲ ਚੌਥੇ ਨੂੰ ਮਰੇੜ ਦਾ। ਸ਼ੀਸ਼ੀਆਂ ਸਮਾਨ ਖੜਾ ਦੂਰੋਂ ਤੋੜ ਦਾ। ਘਨ ਘਨ ਕਰ ਚਲੇ ਗਨ ਲੂਸ ਜੀ। ਚਕ ਦਾ ਰਫਲ ਪਾਕੇ ਕਾਰਤੂਸ ਜੀ। ਪੰਜਵੀਂ ਚਲਾਈ ਪੰਜਵੀਂ ਦੇ ਹੇਤ ਜੀ। ਪੰਜੇ ਵੈਰੀ ਫੂਲ ਨੇ ਰਲਾਤ ਰੇਤ ਜੀ। ਜੈਸੇ ਜੰਗ ਲਗਿਆ ਈਰਾਨੀ ਰੂਸ ਜੀ। ਚਕਦਾ ਰਫਲ ਪਾਸੇ ਕਾਰਤੂਸ ਜੀ। ਬੁਚੜ ਤਰਸ ਰਹੇ ਧਰਨ ਪਏ। ਪਾਨੀ ਪਾਨੀ ਕਹਿੰਦਿਆਂ ਦੇ ਸਾਸ ਸੀ ਗਏ। ਕਰੇ ਹਰਫੂਲ ਗਲ ਨਾ ਮੈਹਸੂਸ ਜੀ। ਚਕ ਦਾ ਰਫਲ ਪਾਕੇ ਕਾਰਤੂਸ ਜੀ। ਫੇਰ ਜਾਕੇ ਵਢਦਾ ਗਊਆਂ ਬੇੜ ਜੀ। ਬਾੜੀਆਂ ਬਨਾਂ ਚ ਦੁਖੜੇ ਨਬੇੜ ਜੀ। ਜਗੇ ਰਾਮਾ ਮਾਰੇ ਬੁਚੜ ਦਹੂਸ ਜੀ। ਚਕਦਾ ਰਫਲ ਪਾਕੇ ਕਾਰਤੂਸ ਜੀ।

ਦੋਹਰਾ

ਗਊਆਂ ਛੋੜ ਕਰ ਘਾਸ ਮੇਂ ਲੈਂਦਾ ਭੇਸ ਵਟਾਏ। ਫਕੀਰ ਬਨੇ ਸੀ ਰਬ ਦਾ ਨਹੀਂ ਦੇਰ ਕੋ ਲਾਏ। ਬਨਕੇ ਫਕੀਰ ਸੀ ਖਲਾਰਦਾ ਜ਼ੁਲਫ ਤਾਈਂ ਘੇਰੇਦਾਰ ਚਲੜਾ ਬਟਾਕੇ ਝਟ ਪਾਲਿਆ। ਹਥ ਮੇਂ ਗਦਾ ਤੇ ਪਾਈ ਤਸਬੀ ਗਲੇ ਮੇਂ ਝਟ ਝੋਲੀ ਡੰਡਾ ਕੱਛ ਮੇਂ ਤੁਰਤ ਲਟਕਾਲਿਆ। ਬਣ ਪੀਰ ਫਿਰਦਾ ਸਹਿਰ ਮੇਂ ਗਸ਼ਤ ਲੌਂਦਾ ਆਵੇ ਨਾ ਪਛਾਨ ਸੀ ਜਰਾ ਭੀ ਸੁਨਨ ਵਾਲਿਆ।