ਪੰਨਾ:ਧਰਮੀ ਸੂਰਮਾਂ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

ਰੂਪ ਹਰਫੂਲ ਧਾਰਦਾ। ਸ਼ਿਵਾ ਦੀ ਭਭੂਤੀ ਮਸਤਕ ਨੂੰ ਲਾਇਕੇ। ਗੂੰਜ ਪੈਂਦਾ ਸੋਹਨੀ ਅਲਖ ਜਗਾਇਕੇ। ਮਾਲਾ ਲੁਧ ਰਾਮ ਦੀ ਗਲੇ ਸ਼ੰਗਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ। ਮੋਢੇ ਮ੍ਰਗਾਨ ਤੂੰਬੀ ਸੋਹੇ ਹੱਥ ਮੇਂ। ਪੂਰਨ ਕਰਮ ਦੀਹਦਾ ਸਮਰੱਥ ਮੇਂ। ਦੂਜੇ ਹੱਥ ਚਕ ਬੀਨ ਕੋ ਸਹਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ। ਰੌਂਦ ਤੇ ਰਫਲ ਝੋਲੇ ਮੇਂ ਛਪਾਇਕੇ। ਬਗਲੀ ਦੇ ਤੌਰ ਬਗਲਾਂ ਮੇਂ ਪਾਇਕੇ। ਗਿਟੇ ਤਾਂਈ ਚੌਲਾ ਖੜਕੇ ਸਵਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ। ਨੈਨਾਂ ਮੇਂ ਕੱਜਲ ਪਾਕੇ ਨਸ਼ੇਦਾਰ ਜੀ। ਲੋਚਨ ਸੁਰਖ ਹੋਗੇ ਪੌਂਦੇ ਸਾਰ ਜੀ। ਝੱਲੀਦਾ ਨਾ ਤੇਜ ਸੀ ਜਦੋਂ ਨਿਹਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ। ਜੋਬਨ ਉਮਰ ਸੁੰਦਰ ਸੁੰਦਰ ਸਰੂਪ ਸੀ। ਦੂਜਾ ਧਾਰ ਲਿਆ ਜੋਗੀਆਂ ਦਾ ਰੂਪ ਸੀ। ਜੇਹੜਾ ਦੇਖ ਲੈਂਦਾ ਤੇਜੀ ਨਾ ਸਹਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ ਬਣ ਜੋਗੀ ਜਰਾ ਨਾ ਲਗਾਵੇ ਬਿੰਦ ਜੀ। ਚਕਦਾ ਕਦਮ ਜਪਕੇ ਗੋਬਿੰਦ ਜੀ। ਅਗੇ ਪੜੋ ਹਾਲ ਕਵੀ ਜਿਉਂ ਉਚਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ।

ਦੋਹਰਾ

ਬਣ ਜੋਗੀ ਬੰਗਾਲ ਦਾ ਤੁਰਦਾ ਗੁਰੂ ਚਤਾਰ। ਬੀਨ ਬਜਾਵੈ ਕੈਹਰ ਦੀ ਸੁਰ ਡਾਹਡੀ ਸੇ ਯਾਰ।