ਪੰਨਾ:ਧੁਪ ਤੇ ਛਾਂ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਕੁਝ ਨਹੀਂ ਆਖ ਕੇ ਉਸਨੇ ਲਿਖੇ ਹੋਏ ਕਾਗਜ਼ ਨੂੰ ਚੱਕ ਦਿਤਾ।

ਇੰਦੂ ਦੇ ਹਸਦੇ ਹੋਏ ਮੂੰਹ ਤੇ ਕਰੋਧ ਆ ਗਿਆ। ਕਹਿਣ ਲੱਗੀ, 'ਕੁਝ ਨਹੀਂ ਤੇ ਐਨਾ ਖਪ ਰਹੇ ਹੋ? ਜੇ ਐਨਾ ਹੀ ਖਪਣਾ ਹੈ ਤਾਂ ਕੋਈ ਕੰਮ ਕਿਉਂ ਨਹੀਂ ਕਰ ਲੈਂਦੇ। ਸੁਣਿਆਂ ਹੈ ਕਿ ਭਰਾ ਦੇ ਪਾਸ ਕਈ ਨੌਕਰੀਆਂ ਹਨ ਇੱਕ ਅੱਧੀ ਤੁਸੀ ਵੀ ਲੈ ਲਉ।' ਇਹ ਆਖਕੇ ਉਹ ਪਤੀ ਦੇ ਚਿਹਰੇ ਵਲ ਧਿਆਨ ਨਾਲ ਵੇਖਣ ਲੱਗ ਪਈ। ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨੌਕਰੀ ਦੀ ਗਲ ਹਮੇਸ਼ ਇਨ੍ਹਾਂ ਨੂੰ ਸੱਟ ਮਾਰਦੀ ਹੈ। ਪਰ ਅੱਜ ਉਹ ਵੇਖ ਕੇ ਹੈਰਾਨ ਹੋ ਗਈ ਕਿ ਇਸ ਸੱਟ ਦਾ ਅਸਰ ਉਹਨਾਂ ਦੇ ਚਿਹਰੇ ਤੇ ਬਿਲਕੁਲ ਕੋਈ ਨਹੀਂ ਸੀ।

ਨਰੇਇੰਦਰ ਨੇ ਸਹਿਜ ਸੁਭਾ ਹੀ ਕਿਹਾ, 'ਨੌਕਰੀ ਕਰਨ ਵਾਲੇ ਵੀ ਉਥੇ ਬਥੇਰੇ ਹਨ।'

ਏਸ, ਆਸ ਉਮੈਦ ਦੇ ਉਲਟ ਉੱਤਰ ਨੂੰ ਸੁਣ ਕੇ ਇੰਦੂ ਕਰੋਧ ਨਾਲ ਲਾਲੋ ਲਾਲ ਹੋ ਗਈ। ਥੋੜਾ ਚਿਰ ਚੁਪ ਚਹਿ ਕੇ ਉਹ ਬੋਲੀ, ਇਹ ਤਾਂ ਮੈਂ ਜਾਣਦੀ ਹਾਂ, ਪਰ ਕਿੱਥੇ ਨਹੀਂ ਹਨ ਇੱਥੇ ਨਹੀਂ?

ਚੰਗੀ ਗੱਲ ਆਖਿਆਂ ਵੀ ਤੁਹਾਨੂੰ ਬੁਰੀ ਲਗਦੀ ਹੈ। ਘਰ ਦੀ ਖੂੰਜ ਵਿਚ ਬੈਠਕੇ ਕਵਿਤਾ ਲਿਖਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਇਹ ਆਖਦੀ ਹੋਈ ਉਹ ਅੱਖਾਂ ਮੂੰਹ ਸੁਜਾ ਕੇ ਉਥੋਂ ਚਲੀ ਗਈ।

ਇਸ ਤਰਾਂ ਇਸ ਜੋੜੇ ਦੀ ਦੂਜੀ ਮੁਲਾਕਾਤ ਹੋਈ।