ਪੰਨਾ:ਧੁਪ ਤੇ ਛਾਂ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧o)

ਕਰਦੀਆਂ ਫਿਰੀਏ?

ਬਿਮਲਾ ਕੁਝ ਚਿਰ ਤੱਕ ਵੇਖਦੀ ਰਹੀ, ਫੇਰ ਬੋਲੀ, 'ਨਹੀਂ ਤਾਂ ਅਸੀਂ ਸੇਵਾ ਹੀ ਨਾ ਕਰਦੀਆਂ ਕਿਉਂ ਭਲਾ?' ਭਾਬੀ ਜੀ ਸੇਵਾ ਕਰਨਾ ਇਸਤਰੀਆਂ ਵਾਸਤੇ ਤੁਸੀਂ ਬੜੀ ਔਖਿਆਈ ਸਮਝਦੀਆਂ ਹੋ? ਅੰਬਕਾ ਬਾਬੂ ਦੀ ਘਰ ਵਾਲੀ ਦੇ ਬਾਹਰ ਦਾ ਕਸ਼ਟ ਤਾਂ ਤੁਹਾਨੂੰ ਦਿਸਦਾ ਹੈ ਪਰ ਜੋ ਅਨੰਦ ਉਹਨੂੰ ਸੇਵਾ ਕਰਨ ਤੇ ਮਨ ਅੰਦਰ ਆਉਂਦਾ ਹੈ ਉਹ ਤੁਸੀਂ ਨਹੀਂ ਦੇਖਦੇ।'

ਮੈਨੂੰ ਵੇਖਣ ਦੀ ਲੋੜ ਵੀ ਕੋਈ ਨਹੀਂ।

ਪਤੀ ਦਾ ਪਿਆਰ ਭੀ ਨਹੀਂ ਜਾਣਨਾ ਚਾਹੁੰਦੇ?

ਨਹੀਂ ਬੀਬੀ ਜੀ, ਪਿਆਰ ਬਹੁਤਾ ਪਚਾਇਆ ਨਹੀਂ ਜਾਂਦਾ, ਮੈਂ ਤਾਂ ਆਫਰ ਗਈ ਹਾਂ ਪਤੀ ਪਿਆਰ ਨਾਲ, ਮੈਂ ਤਾ ਚਾਹੁੰਦੀ ਹਾਂ ਏਸ ਪਿਆਰ ਨੂੰ ਘਟਾ ਕੇ ਆਪਣਾ ਫਰਜ਼ ਪੂਰਾ ਕਰ ਸਕਣ ਤਾਂ ਇਹ ਚੰਗਾ ਹੈ।

ਬਿਮਲਾ ਖਲੋਤੀ ਹੋਈ ਸੀ ਟਿਕ ਕੇ ਬੈਠ ਗਈ। ਕਹਿਣ ਲੱਗੀ, ਠੀਕ ਇਹ ਗਲ ਪਹਿਲਾਂ ਵੀ ਤੁਸਾਂ ਆਖੀ ਸੀ, ਓਦੋਂ ਵੀ ਮੈਨੂੰ ਸਮਝ ਨਹੀਂ ਸੀ ਆਈ ਤੇ ਹੁਣ ਫੇਰ ਮੈਂ ਨਹੀਂ ਸਮਝ ਸਕੀ ਕਿ ਭਰਾ ਜੀ ਆਪਣਾ ਕਿਹੜਾ ਫਰਜ਼ ਪੂਰਾ ਨਹੀਂ ਕਰ ਸਕੇ?

ਕਿਹੜਾ ਉਹ ਫਰਜ਼ ਹੈ ਜੋ ਤੁਸੀਂ ਜਾਣਦੇ ਹੋ? ਬਹੁਤ ਕਿਤਾਬਾਂ ਪੜ੍ਹੀਆਂ ਨੇ ਤੁਸਾਂ, ਬਹੁਤ ਦੇਸਾਂ ਦੇ ਹਾਲ ਜਾਣਦੇ ਹੋ, ਪਰ ਕੀ ਫਾਇਦਾ। ਮੈਂ ਤੁਹਾਡੇ ਨਾਲ ਝਗੜ ਕੇ ਕੀ ਖੱਟਣਾ ਹੈ, ਮੈਂ ਤਾਂ ਇਹ ਸਮਝਦੀ ਹਾਂ ਪਤੀ ਭਾਵੇਂ ਕਿੰਨੀ