ਪੰਨਾ:ਧੁਪ ਤੇ ਛਾਂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਬੇਇਨਸਾਫੀ ਕਰੇ. ਉਸਦੇ ਪਿਆਰ ਨੂੰ ਠੁਕਰਾ ਦੇਣ ਦੀ ਮਰਯਾਦਾ ਕਿਸੇ ਦੇਸ ਦੀਆਂ ਇਸਤ੍ਰੀਆਂ ਵਿਚ ਵੀ ਨਹੀਂ ਹੈ। ਮੈਂ ਤਾਂ ਸਮਝਦੀ ਹਾਂ ਕਿ ਪਤੀ ਦੇ ਪਿਆਰ ਨੂੰ ਗੁਆ ਕੇ ਜੀਉਂਦਿਆਂ ਰਹਿਣ ਨਾਲੋਂ ਮਰ ਜਾਣਾ ਬਹੁਤ ਚੰਗਾ ਹੈ।

ਮੈਂ ਇਹ ਨਹੀਂ ਮੰਨਦੀ।

ਮੰਨਦੀ ਤਾਂ ਜ਼ਰੂਰ ਏਂ? ਆਖਦੀ ਹੋਈ ਬਿਮਲਾ ਹੱਸ ਪਈ। ਉਹਨੂੰ ਖਿਆਲ ਆਇਆ ਕਿ ਇਹ ਸਭ ਕੁਝ ਮਖੌਲ ਬਾਜੀ ਹੈ। ਮਖੌਲ ਤੋਂ ਬਿਨਾਂ ਸਚ ਮੁਚ ਹੀ ਕਿਹੜੀ ਇਸਤਰੀ ਆਪਣੇ ਪਤੀ ਪਿਆਰ ਤੋਂ ਨਿਮੁੱਕਰ ਹੋ ਸਕਦੀ ਹੈ। ਫੇਰ ਕਹਿਣ ਲਗੀ, ਸੁਣ ਲੈ ਭਾਬੀ! ਮੇਰੇ ਸਾਹਮਣੇ ਜੋ ਮਰਜ਼ੀ ਆਵੇ ਆਖੀ ਜਾਹ, ਪਰ ਭਰਾ ਦੇ ਸਾਹਮਣੇ ਇਹ ਚਤਰਾਈਆਂ ਨਾ ਸਾੜੀਂ। ਕਿਉਂਕਿ ਭਾਵੇਂ ਉਹ ਕਿੰਨੇ ਹੀ ਸਿਆਣੇ ਹਨ ਪਰ ਫਿਰ ਵੀ ਆਦਮੀ ਹਨ...।

ਆਦਮੀ ਨੇ ਤਾਂ ਫੇਰ ਕੀ ਹੋਇਆ?

'ਆਦਮੀ ਕਈ ਵਾਰੀ ਮਖੌਲ ਨੂੰ ਉਲਟਾ ਸਮਝ ਲੈਂਦੇ ਹਨ।

'ਇਹ ਉਹਨਾਂ ਦਾ ਕੰਮ ਹੈ, ਮੈਨੂੰ ਇਹਦਾ ਫਿਕਰ ਨਹੀਂ।'

ਪਰ ਮੈਨੂੰ ਤਾਂ ਬੜਾ ਫਿਕਰ ਰਹਿੰਦਾ ਹੈ ਕਿ ਕਿਤੇ ਉਹ ਮਖੌਲ ਨਾਲ ਗੁਸੇ ਨਾ ਹੋ ਜਾਣ।

ਬਿਮਲਾ ਕੁਝ ਸੋਚ ਕੇ ਫੇਰ ਬੋਲੀ, ਗੁਸਾ ਨ ਕਰਨਾ ਭਾਬੀ ਜੀ, ਭਰਾ ਜੀ ਦੀ ਬੀਮਾਰੀ ਵਿਚ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਸੁਭਾ ਕਿੰਨਾ ਸਰਲ ਹੈ। ਉਹ ਕਈ ਵਾਰੀ