ਪੰਨਾ:ਧੁਪ ਤੇ ਛਾਂ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

੭.

‘ਗੱਲ ਮੰਨ ਜਾਓ ਭਾਬੀ ਜੀ, ਤੁਸੀਂ ਹੀ ਮਾਫੀ ਮੰਗ ਲਓ!'

ਕਿਉਂ ਮੈਂ ਮਾਫੀ ਕਿਉਂ ਮੰਗਾ? ਮੈਂ ਤਾਂ ਮਰ ਜਾਵਾਂ ਪਰ ਏਦਾਂ ਨ ਕਰਾਂ, ਤੁਸੀਂ ਮੈਨੂੰ ਜਾਣਦੇ ਨਹੀਂ ਬੀਬੀ ਜੀ?

ਭਲਾ ਪਤੀ ਪਾਸੋਂ ਮਾਫੀ ਮੰਗਣ ਵਿਚ ਕਾਹਦੀ ਸ਼ਰਮ ਹੈ? ਮੰਨ ਲਿਆ ਤੁਸੀਂ ਬੇ-ਕਸੂਰ ਹੋ, ਪਰ ਉਹਨਾਂ ਨੂੰ ਰਾਜੀ ਤਾਂ ਕਰਨਾ ਹੋਇਆ ਨਾਂ।

ਨਹੀਂ ਮੈਂ ਇਹਨੂੰ ਕੋਈ ਜ਼ਰੂਰੀ ਨਹੀਂ ਸਮਝਦੀ। ਮੈਂ ਰੱਬ ਪਾਸੋਂ ਹੀ ਡਰਨਾ ਸਿੱਖੀ ਹੋਈ ਹਾਂ, ਰੱਬ ਤੋਂ ਬਿਨਾਂ ਮੈਂ ਕਿਸੇ ਪਾਸੋਂ ਨਹੀਂ ਡਰਦੀ।

ਬਿਮਲਾ ਨੂੰ ਕ੍ਰੋਧ ਆ ਗਿਆ, ਬੋਲੀ, ਭਾਬੀ ਜੀ ਇਸਤਰ੍ਹਾਂ ਗੱਪਾਂ ਮਾਰਨੀਆਂ ਤੇ ਫੋਕੀਆਂ ਸ਼ੇਖੀਆਂ ਦਸਣੀਆਂ ਮੈਂ ਵੀਂ ਜਾਣਦੀ ਹਾਂ, ਪਰ ਇਹ ਮੂੰਹ ਤੇ ਆਖਦੀ ਹਾਂ ਇਹ ਕਿਸੇ ਕੰਮ ਨਹੀਂ ਆਉਣੀਆਂ। ਅੱਖਾਂ ਬੰਦ ਕਰ ਲੈਣ ਨਾਲ ਹੀ ਖਲਾਸੀ ਨਹੀਂ ਹੋ ਜਾਂਦੀ...।

ਭਰਾ ਜੀ ਸੱਚਮੁਚ ਹੀ ਤੁਹਾਥੋਂ ਉਦਾਸ ਹੋ ਗਏ ਹਨ?

ਇੰਦੂ ਨੇ ਉਦਾਸ ਜਿਹੀ ਹੋਕੇ ਆਖਿਆ, 'ਉਹਨਾਂ ਦੀ ਮਰਜ਼ੀ।'

ਬਿਮਲਾ ਮਨ ਹੀ ਮਨ ਵਿਚ ਸੜ ਉਠੀ, ਕਹਿਣ