ਪੰਨਾ:ਧੁਪ ਤੇ ਛਾਂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਤਾਂ ਇਹ ਮੇਰੇ ਵੱਲ ਵਧੇਰਾ ਧਿਆਨ ਦੇਣ ਲਗ ਪਏ। ਦੋਂਹ ਚੌਂਹ ਦਿਨਾਂ ਦੀਆਂ ਗੱਲਾਂ ਬਾਤਾਂ ਨਾਲ ਹੀ ਉਹਨਾਂ ਮੈਨੂੰ ਵੱਸ ਵਿਚ ਕਰ ਲਿਆ। ਉਹਨਾਂ ਨੂੰ ਦੇਖਦਿਆਂ ਹੀ ਮੈਨੂੰ ਡਰ ਜਿਹਾ ਲੱਗਣ ਲਗ ਜਾਂਦਾ ਸੀ। ਮੂੰਹ ਸੁਕ ਜਾਂਦਾ ਤੇ ਛਾਤੀ ਧੜਕਣ ਲੱਗ ਜਾਂਦੀ। ਇਉਂ ਮਲੂਮ ਹੁੰਦਾ ਕਿ ਕੋਈ ਵੱਡਾ ਕਸੂਰ ਹੋ ਗਿਆ ਹੈ ਤੇ ਉਸਦੀ ਸਜ਼ਾ ਵੀ ਵੱਡੀ ਹੀ ਮਿਲੇਗੀ। ਇਹਦੇ ਵਿਚ ਵੀ ਕੋਈ ਸ਼ਕ ਨਹੀਂ ਸੀ ਕਿ ਮੈਥੋਂ ਕਈ ਕਸੂਰ ਹੋ ਜਾਇਆ ਕਰਦੇ ਸਨ। ਮੈਨੂੰ ਹਰ ਵੇਲੋ ਕੋਈ ਨ ਕੋਈ ਸ਼ਰਾਰਤ ਹੀ ਸੁੱਝਦੀ ਰਹਿੰਦੀ।

ਏਨਾਂ ਡਰਨ ਤੇ ਵੀ ਮੈਂ ਭਰਾ ਨਾਲ ਪਿਆਰ ਕਰਦਾ ਸਾਂ, ਭਰਾ ਭਰਾ ਦੀ ਆਖੀ ਐਨੀ ਮੰਨ ਸਕਦਾ ਹੈ? ਇਹਦਾ ਮੈਨੂੰ ਪਹਿਲਾਂ ਐਨਾ ਪਤਾ ਨਹੀਂ ਸੀ, ਉਹ ਵੀ ਮੈਨੂੰ ਖੂਬ ਪਿਆਰ ਕਰਦੇ ਸਨ। ਉਹਨਾਂ ਕੋਲ ਵੀ ਮੈਂ ਕਈ ਸ਼ਰਾਰਤਾਂ ਤੇ ਕਈ ਕਸੂਰ ਕਰਦਾ ਸਾਂ। ਪਰ ਉਹ ਮੈਨੂੰ ਕੁਝ ਨਹੀਂ ਸਨ ਆਖਦੇ। ਜੋ ਕੁਝ ਆਖਦੇ ਵੀ ਤਾਂ ਮੈਂ ਸਮਝ ਲੈਂਦਾ ਕਿ ਹੋਊ ਪਰੇ ਤਾਂ ਕੀ ਹੋਇਆ, ਵੱਡੇ ਭਰਾ ਹਨ। ਥੋੜੇ ਚਿਰ ਨੂੰ ਆਪੇ ਸਭ ਕੁਝ ਭੁਲ ਜਾਣਗੇ, ਇਹਨਾਂ ਨੂੰ ਕਿਹੜਾ ਚੇਤਾ ਰਹਿ ਜਾਣਾ ਹੈ?

ਜੇ ਉਹ ਚਾਹੁੰਦੇ ਤਾਂ ਮੈਨੂੰ ਸੁਧਾਰ ਸਕਦੇ, ਪਰ ਉਹਨਾਂ ਕੁਝ ਵੀ ਨਹੀਂ ਕੀਤਾ। ਉਹਨਾਂ ਦੇ ਦੇਸ਼ ਆ ਜਾਣ ਨਾਲ ਮੈਂ ਪਹਿਲਾਂ ਵਾਗੂੰ ਤਿਆਰ ਬਰ ਤਿਆਰ ਤਾਂ ਨਾ ਰਹਿ ਸਕਿਆ, ਪਰ ਫੇਰ ਵੀ ਜਿੱਦਾਂ ਵੀ ਹਾਂ ਮਜ਼ੇ ਵਿਚ ਹਾਂ।

ਰੋਜ਼ ਬਾਬੇ ਦੀ ਕੋਈ ਨਾ ਕੋਈ ਚੀਜ਼ ਚੁਰਾਕੇ ਖਾ ਜਾਂਦਾ,