ਪੰਨਾ:ਧੁਪ ਤੇ ਛਾਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਜਾਇਗੀ।

ਛਾਇਆ ਦੇਵੀ ਨੇ ਪ੍ਰਕਾਸ਼ ਦੇਵ ਨੂੰ ਖੂਬ ਸਜਾਇਆ ਖੁਸ਼ਬੂ ਆਦਿ ਲਾਕੇ, ਬਾਲ ਕੱਟ ਕੇ ਤੇ ਹੋਰ ਕੱਪੜੇ ਲੱਤੇ ਪੁਆਕੇ ਸ਼ੀਸ਼ੇ ਦੇ ਸਾਹਮਣੇ ਏਦਾਂ ਖੜਾ ਕਰ ਦਿਤਾ ਕਿ ਉਸ ਨੂੰ ਸ਼ਰਮ ਆਉਣ ਲਗ ਪਈ। ਕਹਿਣ ਲਗਾ, 'ਇਹ ਤਾਂ ਕੰਮ ਹੱਦੋਂ ਵਧ ਗਿਆ ਹੈ।'

ਸ਼ਰਮਾ ਨੇ ਆਖਿਆ, ਕੋਈ ਗੱਲ ਨਹੀਂ, ਤੁਸੀਂ ਜਾਓ ਤਾਂ ਸਹੀ।

ਗੱਡੀ ਤੇ ਸਵਾਰ ਹੋਕੇ ਯਗ ਦੱਤ ਲੜਕੀ ਵੇਖਣ ਤੁਰ ਪਿਆ। ਰਾਹ ਵਿਚੋਂ ਇਕ ਮਿੱਤਰ ਨੂੰ ਵੀ ਨਾਲ ਧੂਹ ਲਿਆ ਕਹਿਣ ਲੱਗਾ, ਚਲੋਂ ਮਿਤ੍ਰਾਂ ਦੇ ਘਰੋਂ ਪਾਣੀ ਧਾਣੀ ਪੀ ਆਈਏ। ਇਸਦਾ ਕੀ ਮਤਲਬ?

ਉਹਨਾਂ ਦੇ ਘਰ ਇਕ ਮੰਗਤੀ ਲੜਕੀ ਹੈ, ਉਹਦੇ ਨਾਲ ਵਿਆਹ ਕਰਨਾ ਹੈ।

ਮਿੱਤ੍ਰ-ਕੀ ਯਬਲੀਆਂ ਮਾਰ ਰਹੇ ਹੋਏ ਹੋ, ਇਹ ਕੰਨ ਵਿਚ ਫੂਕ ਮਾਰਨ ਵਾਲਾ ਕੌਣ ਹੈ?

ਯਗ ਦੱਤ-ਤੁਸੀਂ ਜਿਸਦੇ ਸਾੜੇ ਵਿਚ ਰਾਤ ਦਿਨ ਮਰ ਰਹੇ ਹੋ, ਉਸੇ ਛਾਇਆ ਦੇਵੀ ਨੇ ਸਿਖਾਇਆ ਹੈ।

ਯਗ ਦੱਤ ਆਪਣੇ ਮਿੱਤ੍ਰ ਦੇ ਨਾਲ ਮਿੱਤ੍ਰਾਂ ਦੇ ਘਰ ਪਹੁੰਚਿਆ। ਲੜਕੀ ਗਲੀਚੇ ਤੇ ਬੈਠੀ ਹੋਈ ਸੀ। ਕਈ ਧੋਆਂ ਵਾਲੀ ਦੇਸੀ ਸਾਹੜੀ ਪਹਿਨੀ ਹੋਈ ਸੀ। ਸਾਹੜੀ ਵਿੱਚੋਂ ਕਿਤੇ ਕਿਤੇ ਧਾਗੇ ਏਸਤਰ੍ਹਾਂ ਨਿਕਲੇ ਹੋਏ ਸਨ ਜਿਦਾਂ ਜਾਲ ਹੁੰਦਾ ਹੈ। ਹੱਥਾਂ ਵਿਚ ਬਲੌਰੀ ਚੂੜੀਆਂ ਤੇ ਤਾਂਬੇ ਦੇ