ਪੰਨਾ:ਧੁਪ ਤੇ ਛਾਂ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਨਹੀਂ ਰੱਖ ਸਕਿਆ ਕਿ ਘਰ ਜਾਕੇ ਉਹ ਆਪਣੇ ਪਿਛਲੇ ਤੇ ਹੁਣ ਦੇ ਵਿਹਾਰ ਆਚਾਰ ਵਿਚ ਇਕ ਸਾਤਤਾ ਵੀ ਰਖ ਸਕੇਗੀ, ਜਾਂ ਨਹੀਂ।


੭.

ਸ਼ਰਮਾ ਨੇ ਵੇਖਿਆ, ਵਹੁਟੀ ਆ ਗਈ ਹੈ । ਪਹਿਲੇ ਵਰਗਾ ਪਿਆਰ ਨਸ਼ਾ ਹੁਣ ਨਹੀਂ ਸੀ ਰਿਹਾ, ਏਸ ਕਰਕੇ ਉਹਨੇ ਵਹੁਟੀ ਨੂੰ ਵੇਖਣ ਵਿਚ ਕਾਹਲ ਨਹੀਂ ਕੀਤੀ। ਬੜੇ ਠਰ੍ਹਮੇ ਤੇ ਸ਼ਾਂਤੀ ਨਾਲ ਉਹਨੇ ਪਿਆਰੀਆਂ ਪਿਆਰੀਆਂ ਗਲਾਂ ਕੀਤੀਆਂ। ਉਹਦਾ ਮੂੰਹ ਦਮਕ ਪਿਆ, ਕਹਿਣ ਲੱਗੀ ਸੁਣਾ ਭਰਜਾਈਏ ਉਥੇ ਤਬੀਅਤ ਤਾਂ ਠੀਕ ਰਹੀ?

ਵਹੁਟੀ ਨੇ ਸਿਰ ਹਿਲਾ ਕੇ ਆਖਿਆ, 'ਕਦੇ ਕਦੇ ਬੁਖਾਰ ਹੋ ਜਾਂਦਾ ਰਿਹਾ ਹੈ।'
ਸ਼ਰਮਾ ਨੇ ਉਹਦੇ ਮੱਥੇ ਦਾ ਮੁੜਕਾ ਪੂੰਝਦਿਆਂ ਹੋਇਆਂ ਆਖਿਆ, ਇੱਥੇ ਇਲਾਜ ਹੁੰਦਿਆਂ ਹੀ ਸਭ ਠੀਕ ਹੋ ਜਾਇਗਾ।
ਦੁਪਹਿਰ ਨੂੰ ਸ਼ਰਮਾ ਨੂੰ ਪਤਾ ਲੱਗਾ ਕਿ ਵਹੁਟੀ ਵਾਸਤੇ ਥੱਲੇ ਦਾ ਕਮਰਾ ਸਾਫ ਹੋ ਰਿਹਾ ਹੈ । ਮਾਰੇ ਹਿਰਖ ਤੇ ਨਿਰਾਦਰ ਦੇ ਉਹਦੀਆਂ ਅੱਖਾਂ ਭਰ ਆਈਆਂ। ਕਿਸੇ ਤਰ੍ਹਾਂ ਰੋਕਦੀ ਹੋਈ ਇਹ ਯਗ ਦੱਤ ਕੋਲ ਆ ਕੇ