ਪੰਨਾ:ਧੁਪ ਤੇ ਛਾਂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਪ੍ਰੇਮ ਕਹਾਣੀ ਸ਼ੁਰੂ ਕੀਤੀ ਸੀ। ਹੁਣ ਪ੍ਰਕਾਸ਼ ਮਧਮ ਪੈਂਦਾ ਜਾ ਰਿਹਾ ਸੀ। ਦੁਪਹਿਰ ਦਾ ਸੂਰਜ ਪੱਛਮ ਵੱਲ ਨੀਵਾਂ ਹੋ ਗਿਆ ਹੈ। ਗਾਹੜੀ ਛਾਂ ਮਧਮ ਜਹੀ ਹੋਕੇ ਪ੍ਰੇਤ ਵਾਂਗੂੰੰ ਲੰਮੀ ਹੁੰਦੀ ਜਾ ਰਹੀ ਹੈ । ਇਹ ਛਾਇਆ ਅਨਜਾਣੇ ਹੀ ਹਨੇਰੇ ਵਿਚ ਅਲੋਪ ਹੋਣ ਵਾਸਤੇ ਅਜੇ ਵਧਦੀ ਜਾ ਰਹੀ ਹੈ । ਰੋਂਦਿਆਂ ੨ ਸ਼ਰਮਾ ਸੌਂ ਗਈ ।
ਪਿੰਡੇ ਤੇ ਗਰਮ ਹੱਥ ਰੱਖ ਕੇ ਕਿਸੇ ਨੇ ਜਗਾਇਆ ਤੇ ਕਿਹਾ, ਬੀਬੀ ਜੀ ! ਸ਼ਰਮਾ ਉਠਕੇ ਬਹਿ ਗਈ, ਕਹਿਣ ਲੱਗੀ, ਇਹ ਕੀ ਭਰਜਾਈ ?
ਉਹਦਆਂ ਅੱਖਾਂ ਲਾਲ ਸੂਹੀਆਂ ਹੋ ਰਹੀਆਂ ਸਨ। ਮੂੰਹ ਸੁਕਾ ਹੋਇਆ ਤੇ ਬੁੱਲਾਂ ਤੇ ਪਿੱਛੀ ਜੰਮ ਰਹੀ ਸੀ ।
ਸ਼ਰਮਾ ਨੇ ਫੇਰ ਪਛਿਆ, ਦੱਸੋ ਭਰਜਾਈ ਜੀ ਤੁਹਾਨੂੰ ਕੀ ਹੋਇਆ ਹੈ ?
ਹੋਇਆ ਕੀ ਹੈ, ਇਹ ਆਖਣ ਆਈ ਹਾਂ ਕਿ ਤੂੰ ਹੀ ਮੈਨੂੰ ਇਸ ਘਰ ਵਿਚ ਲਿਆਈ , ਸੈਂ ਹੁਣ ਮੈਨੂੰ ਛੂਟੀ ਦੇ ਦਿਹ ਮੈਂ ਕਿਧਰੇ ਚਲੀ ਜਾਵਾਂਗੀ।
ਕਿਉਂ ਭੈਣ ਕਿੱਥੇ ਚਲੀ ਜਾਇੰਗੀ ?
ਨਵੀਂ ਵਹੁਟੀ ਸ਼ਰਮਾ ਦੇ ਪੈਰਾਂ ਤੇ ਡਿੱਗ ਪਈ। ਸ਼ਰਮਾ ਨੇ ਵੇਖਿਆ, ਉਹਦਾ ਸਰੀਰ ਅੱਗ ਵਾਂਗੂੰੰ ਸੜ ਰਿਹਾ