ਪੰਨਾ:ਧੁਪ ਤੇ ਛਾਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਸਵੀਰ

੧.

ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਬ੍ਰਹਮਾ ਆਜ਼ਾਦ ਸੀ। ਇਸ ਦੇਸ ਦੇ ਜਿੰਨੇ ਰਾਜੇ ਸਨ, ਸਭ ਆਪੋ ਵਿਚ ਦੀ ਮਿਤ੍ਰਾਂਂ ਵਾਂਗ ਰਿਹਾ ਕਰਦੇ ਸਨ । ਆਪਣੇ ਆਪਣੇ ਰਾਜ ਵਿਚ ਸਭ ਕੋਈ ਮਨ ਮਰਜ਼ੀ ਦਾ ਰਾਜ ਕਰਦਾ ਸੀ।

ਮੰਡਾਲੇ ਰਾਜਧਾਨੀ ਸੀ, ਪਰ ਸ਼ਾਹੀ ਖਾਨਦਾਨ ਦੇ ਲੋਕ, ਦੇਸ ਦੇ ਕਈ ਅਡ ਅਡ ਸ਼ਹਿਰਾਂ ਵਿਚ ਵਸ ਰਹੇ ਸਨ। ਮਲੂਮ ਹੁੰਦਾ ਹੈ ਕਿ ਉਹਨਾਂ ਦਿਨਾਂ ਵਿਚ ਹੀ ਕੋਈ ਬਾਦਸ਼ਾਹੀ ਕੁਟੰਬ ਵਿਚੋਂ ਯੋਗ ਤੇ ਪੰਜ ਕੋਹ ਦੱਖਣ ਪਾਸੇ 'ਹਮੇਦਨ' ਨਾਮ ਦੇ ਪਿੰਡ ਵਿਚ ਆ ਵਸਿਆ ਸੀ।

ਇਸ ਦੀ ਅਟਾਰੀ ਸਾਰੇ ਪਿੰਡ ਵਿਚੋਂ ਉੱਚੀ ਸੀ। ਬਾਗਾਂ ਦਾ ਕੋਈ ਸ਼ਮਾਰ ਨਹੀਂ ਸੀ । ਰੱਬ ਦਾ ਦਿਤਾ ਹੋਇਆ ਧਨ ਵੀ ਕਾਫੀ ਸੀ ਤੇ ਵਡਾ ਮੋਟਾ , ਜ਼ਿਮੀਂਂਦਾਰ ਸਮਝਿਆ ਜਾਂਦਾ ਸੀ । ਜਦੋਂ ਧਰਮ ਰਾਜ ਦਾ ਸੱਦਾ ਆਇਆ ਤਾਂ ਸਭ ਕਾਸੇ ਦੇ ਮਾਲਕ ਆਪਣੇ ਮਿੱਤ੍ਰ ਵਾਕੇ ਨੂੰ ਸੱਦ ਕੇ ਆਖਿਆ, ਮਿੱਤ੍ਰ ‘ਵਾਕੋ' ! ਇਰਾਦਾ ਤਾਂ ਏਦਾਂ ਹੀ ਸੀ ਕਿ ਤੇਰੇ ਪੁਤ੍ਰ ਨਾਲ ਆਪਣੀ ਲੜਕੀ ਦਾ ਵਿਆਹ ਕਰਕੇ ਜਾਂਦਾ, ਪਰ ਉਹ ਨੇਕ ਘੜੀ ਵੇਖਣੀ ਮੇਰੇ ਭਾਗਾਂ ਵਿਚ ਨਹੀਂ।