ਪੰਨਾ:ਧੁਪ ਤੇ ਛਾਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਰਹੀ ਸੀ । ਮਾਸ਼ੋਯੋ ਇਕ ਦਿਨ ਕਈ ਚਿਰ ਤਕ ਨੀਝ ਲਏ ਵੇਖਦੀ ਰਹੀ । ਇਕ ਵੇਰਾਂ ਹੀ ਲੰਮਾ ਸਾਰਾ ਹੌਕਾ ਲੈਕੇ ਕਹਿਣ ਲੱਗੀ, 'ਬਾਥਨ’ ਜੇ ਤੂੰ ਮੇਰੇ ਵਾਗੂੰ ਕੁੜੀ ਹੁੰਦੋਂ ਤਾਂ ਜ਼ਰੂਰ ਦੇਸ ਦੀ ਰਾਣੀ ਬਣਦੋਂ।
ਬਾਥਨ ਨੇ ਪਿਛਾਂਹ ਵੇਖ ਕੇ 'ਆਖਿਆ, ਇਕ ਵੇਰਾਂ ਫੇਰ ਆਖ !'
‘ਰਾਜਾ ਤੈਨੂੰ ਵਿਆਹ ਕੇ ਰਾਜ ਗੱਦੀ ਤੇ ਬਠਾਉਂਦਾ ਭਾਵੇਂ ਉਹਦੀਆਂ ਕਈ ਰਾਣੀਆਂ ਹੁੰਦੀਆਂ ਪਰ ਇਹੋ ਜਿਹਾ ਮੁਖੜਾ ਕਿਸੇ ਦਾ ਨਹੀਂ ਸੀ ਹੋਣਾ।'
ਇਹ ਆਖ ਕੇ ਉਹ ਤਾਂ ਕੰਮ ਲਗ ਪਈ, ਪਰ ਬਾਥਨ ਚੇਤਾ ਆਉਣ ਲਗਾ, 'ਜਦੋਂ ਮੈਂ ਮੰਡਾਲੇ ਵਿਚ ਤਸਵੀਰਾਂ ਬਣਾਉਣੀਆਂ ਸਿੱਖਦਾ ਹੁੰਦਾ ਸਾਂ ਤਾਂ ਕਈ ਵਾਰੀ ਲੋਕੀ ਏਦਾਂ ਹੀ ਆਖਦੇ ਹੁੰਦੇ ਸਨ।
ਉਸ ਨੇ ਹਸਦੇ ਹੋਏ ਕਿਹਾ, ਜੇ ਰੁਪ ਨੂੰ ਚੁਰਾ ਲੈਣ ਦੀ ਕੋਈ ਜੁਗਤੀ ਹੁੰਦੀ ਤੂੰ ਜਰੂਰ ਰੂਪ ਚੁਰਾ ਕੇ ਰਾਜੇ ਦੇ ਸੱਜੇ ਪਾਸੇ ਜਾ ਬਹਿੰਦੀਓਂਂ!
ਮਾਸ਼ੋਯੋ ਨੇ ਇਹਦਾ ਕੋਈ ਜਵਾਬ ਨ ਦਿਤਾ । ਮਨ ਹੀ ਮਨ ਵਿਚ ਕਿਹਾ,ਤੂੰ ਇਸਤ੍ਰੀਆਂ ਵਰਗਾ ਹੀ ਸੁਹਲ ਏਂ, ਇਸਤ੍ਰੀਆਂ ਵਰਗਾ ਹੀ ਸੁਹਲ ਏਂ , ਤੇਰੇ ਰੂਪ ਦੀ ਕੋਈ
ਹੱਦ ਨਹੀਂ। ਇਸ ਰੂਪ ਅਗੇ ਉਹ ਆਪਣੇ ਆਪ ਨੂੰ ਤੁੱਛ - ਜਿਹਾ ਸਮਝ ਰਹੀ ਸੀ।