ਪੰਨਾ:ਧੁਪ ਤੇ ਛਾਂ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)



ਵੇਖ ਕੇ ਮੈਂ ਕਿੱਦਾਂ ਹੋਰਥੇ ਬੈਠ ਰਹਾਂਗੀ, ਇਸੇ ਖਿਆਲ ਤੇ ਤੁਸੀਂ ਮੈਨੂੰ ਅੱਜ ਏਥੋਂ ਧੱਕੇ ਦੇ ਦੇ ਕੇ ਕੱਢ ਰਹੇ ਹੋ।
ਇਹ ਆਖ ਕੇ ਉਹ ਕੋਈ ਉਤ੍ਰ ਸੁਣਨ ਤੋਂ ਬਿਨਾਂ ਹੀ ਛੇਤੀ ਨਾਲ ਘਰ ਤੋਂ ਬਾਹਰ ਹੋ ਚਲੀ ਗਈ।

੪.


ਜਦ ਠੀਕ ਮੌਕੇ ਤੇ ਮਾਸ਼ੋਯੋ ਦੀ, ਚਾਂਦੀ ਨਾਲ ਮੜ੍ਹੀ ਹੋਈ ਮੋਰ ਦੇ ਖੰਭਾਂ ਦੇ ਛਤਰ ਵਾਲੀ ਬੈਲ ਗੱਡੀ ਪਹੁੰਚੀ ਤਾਂ ਇਕੱਠੀ ਹੋਈ ਭੀੜ ਉੱਚੀਆਂ ਉੱਚੀਆਂ ਅਵਾਜ਼ਾਂ ਨਾਲ ਖੁਸ਼ੀ ਦੇ ਜੈਕਾਰੇ ਛੱਡਣ ਲਗ ਪਈ ।
ਮਾਸ਼ੋਯੋ ਮੁਟਿਆਰ ਸੀ, ਸੁਹਣੀ, ਕੁਆਰੀ ਸੀ, ਤੇ ਚੰਗੀ ਪੈਸੇ ਵਾਲੀ ਸੀ । ਸੁਹੱਪਣ ਦੇ ਸੰਸਾਰ ਵਿਚ ਉਸਦਾ ਦਰਜਾ ਬਹੁਤ ਉੱਚਾ ਸੀ । ਇਸ ਵਾਸਤੇ ਇਸ ਮੌਕੇ ਤੇ ਵੀ ਉਸ ਵਾਸਤੇ ਖਾਸ ਅਸਥਾਨ ਨੀਯਤ ਕੀਤਾ ਗਿਆ ਸੀ। ਉਹ ਅਜ ਕਿਸੇ ਪਾਸੋਂ ਫੁਲਾਂ ਦਾ ਹਾਰ ਪੁਆ ਕੇ ਉਸ ਨਾਲ ਪਿਆਰ ਕਰੇਗੀ । ਕਿੰਨਾਂ ਭਾਗਾਂ ਵਾਲਾ ਹੋਵੇਗਾ ਉਹ ਗੱਭਰੂ ਜਿਹੜਾ ਇਸ ਲੁਸ ਲੁਸ ਕਰਦੀ ਤੇ ਰੂਪ ਵਲੋਂ ਡੁਲ੍ਹ ਡੁਲ੍ਹ ਪੈਂਦੀ ਮੁਟਿਆਰ ਦਾ ਪਿਆਰ-ਪਾਤ੍ਰ ਬਣੇਗਾ।
ਸ਼ੰਗਾਰੇ ਹੋਏ ਘੋੜਿਆਂ ਦੀਆਂ ਪਿੱਠਾਂ ਉਤੇ ਸੂਹੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਚੜ੍ਹੇ ਹੋਏ ਗੱਭਰੂ ਬੜੀ ਬੇਸਬਰੀ ਨਾਲ ਆਉਣ ਵਾਲੇ ਸਮੇਂ ਦੀ ਉਡੀਕ ਕਰ ਰਹੇ ਸਨ । ਇਉਂ ਦਿਸਦਾ ਸੀ ਕਿ ਅਜ ਦੁਨੀਆਂ ਵਿਚ ਇਹਨਾਂ ਗੱਭਰੂਆਂ ਵਾਸਤੇ ਕੋਈ ਹੋਰ ਗਲ ਨਹੀਂ ਸੀ ਰਹਿ ਗਈ।
ਹੁੰੰਦਿਆਂ ੨ ਵੇਲਾ ਨੇੜੇ ਆ ਹੀ ਗਿਆ ਤੇ ਆਪੋ