ਪੰਨਾ:ਧੁਪ ਤੇ ਛਾਂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

ਕਿਹਾ, 'ਮੈਂ ਸਵੇਰੇ ਸਵੇਰੇ ਚੁਰਟ ਨਹੀਂ ਪੀਂਂਦੀ ਤੇ ਚੁਰਟ ਨਾਲ ਬਦਬੋ ਨੂੰ ਲੁਕਾਉਣ ਦੀ ਕੋਸ਼ਸ਼ ਵੀ ਨਹੀਂ ਕਰਦੀ, ਮੈਂ ਕਿਸੇ ਨੀਵੀਂ ਕੁਲ ਦੀ ਲੜਕੀ ਨਹੀਂ ਹਾਂ।'

ਬਾਥਨ ਨੇ ਉਤਾਹਾਂ ਵੇਖਦਿਆਂ ਹੋਇਆਂ ਸਹਿਜ ਨਾਲ ਆਖਿਆ, 'ਖਬਰੇ ਤੇਰੇ ਕਪੜਿਆਂ ਨੂੰ ਕਿਧਰੋਂ ਲੱਗ ਗਈ ਹੋਵੇਗੀ, ਸ਼ਰਾਬ ਦੀ ਬਦਬੋ ਦੀ ਗੱਲ ਮੈਂ ਝੂਠੀ ਨਹੀਂ ਕਹਿ ਰਿਹਾ ।'

ਮਾਸ਼ੋਯੋ ਬਿਜਲੀ ਵਾਂਗੂੰੰ ਕੜਕਦੀ ਹੋਈ ਉਠ ਕੇ ਖਲੋ ਗਈ। ਕਹਿਣ ਲੱਗੀ , ਤੂੰ ਜਿੰਨਾਂ ਨੀਚ ਏਂਂ, ਉਨਾਂ ਈਰਖੀ ਵੀ ਏਂਂ, ਇਸੇ ਕਰਕੇ ਤੂੰ ਮੇਰੀ ਬਿਨਾਂ ਕਿਸੇ ਗੱਲ ਤੋਂ ਲਹਾਈ ਕੀਤੀ ਹੈ, ਅੱਛਾ ਇਹੋ ਠੀਕ ਹੈ ਕਿ ਮੈਂ ਆਪਣੇ ਕਪੜਿਆਂ ਨੂੰ ਕੁਝ ਚਿਰ ਤਕ ਤੁਹਾਡੇ ਘਰੋਂ ਲੈ ਜਾਂਦੀ ਹਾਂ। ਇਹ ਆਖ ਕੇ ਉਹ ਬਿਨਾ ਕੁਝ ਸੁਣੇ ਦੇ ਛੇਤੀ ਨਾਲ ਭੱਜਣ ਲਗੀ ਤਾਂ ਬਾਥਨ ਨੇ ਪਿੱਛੋਂ ਅਵਾਜ਼ ਮਾਰ ਕੇ ਆਖਿਆ, 'ਮੈਨੂੰ ਕਦੇ ਕਿਸੇ ਨੀਚ ਤੇ ਈਰਖੀ ਨਹੀਂ ਆਖਿਆ। ਤੂੰ ਇਕ ਵੇਰਾਂ ਹੀ ਬੁਰੇ ਰਾਹ ਤੇ ਜਾਣ ਲਈ ਤਿਆਰ ਹੋ ਪਈ ਏਂਂ ਇਸ ਕਰਕੇ ਮੈਂ ਤੈਨੂੰ ਹੁਸ਼ਿਆਰ ਕਰ ਦਿੱਤਾ ਹੈ।'

ਮਾਸ਼ੋਯੋ ਪਿਛਾਂਹ ਮੁੜ ਕੇ ਖਲੋ ਗਈ ਤੇ ਬੋਲੀ, ਮੈਂ ਬੁਰੇ ਰਾਹ ਜਾ ਰਹੀ ਹਾਂ?
'ਮੈਨੂੰ ਤਾਂ ਏਦਾਂ ਜਾਪਦਾ ਹੈ ।'
ਚੰਗਾ ਤੁਸੀਂ ਆਪਣੀ ਏਸ ਸਮਝ ਨੂੰ ਆਪਣੇ ਹੀ ਪਾਸ ਰੱਖੋ, ਪਰ ਇਹ ਪੱਕੀ ਹੈ ਕਿ ਜਿਹਦੇ ਮਾਪੇ ਆਪਣੀ ਉਲਾਦ ਵਾਸਤੇ ਆਦਰ ਤੇ ਸਤਕਾਰ ਭਰੀ ਜ਼ਿੰਦਗੀ ਛਡ