ਪੰਨਾ:ਧੁਪ ਤੇ ਛਾਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

੭.

ਇਸ ਨਿਰਾਦਰ ਭਰੇ ਵਤੀਰੇ ਤੋਂ ਬਾਬਨ ਦੀਆਂ ਅੱਖਾਂ ਵਿਚ ਅੱਥਰੂ ਆ ਗਏ । ਪਰ ਉਹਨੇ ਇਹਦੇ ਵਾਸਤੇ ਕਿਸੇ ਨੂੰ ਦੋਸ਼ ਨਹੀਂ ਦਿੱਤਾ। ਆਪਣੇ ਆਪ ਨੂੰ ਹੀ ਬਾਰ ਬਾਰ ਫਿਟ ਲਾਨਤ ਪਾਉਂਦਾ ਹੋਇਆ ਸੋਚਣ ਲੱਗਾ, 'ਇਹ ਠੀਕ ਈ ਹੋਇਆ ਹੈ ਮੇਰੇ ਵਰਗੇ ਬੇਲੱਜੇ ਆਦਮੀ ਨਾਲ ਏਦਾਂ ਹੀ ਹੋਣੀ ਚਾਹੀਦੀ ਸੀ।'

ਪਰ ਇਹ ਲੋੜ ਇਸੇ ਰਾਤ ਹੀ ਨਹੀਂਂ ਸੀ ਮੁਕ ਗਈ । ਇਸ ਤੋਂ ਵਧ ਨਿਰਾਦਰ ਜੋ ਉਹਦੇ ਭਾਗਾਂ ਵਿਚ ਲਿਖਿਆ ਸੀ , ਦੋ ਦਿਨ ਪਿੱਛੋਂ ਹੋਇਆ। ਇਹ ਨਿਰਾਦਰ ਐਨਾ ਸੀ ਕਿ ਉਹ ਜੀਵਨ ਭਰ ਭੁਲ ਨਹੀਂ ਸਕੇਗਾ।

ਜਿਸ ਤਸਵੀਰ ਨੂੰ ਲੈਕੇ ਉਸਨੇ ਇਹ ਸਭ ਕਰੋਪੀ ਸਹੇੜੀ ਸੀ, ਉਹ ਤਸਵੀਰ ਸ੍ਰੀ ਕ੍ਰਿਸ਼ਨ ਜੀ ਤੇ ਗੁਆਲ ਪਾਲ ਦੀ ਅਜ ਪੂਰੀ ਹੋ ਗਈ ਸੀ। ਇਕ ਮਹੀਨੇ ਦੀ ਜਾਨ ਤੋੜ ਮਿਹਨਤ ਦਾ ਮੁਲ ਅਜ਼ ਮਿਲੇਗਾ ਇਸ ਅਨੰਦ ਵਿਚ ਉਹ ਮਸਤ ਫਿਰ ਰਿਹਾ ਸੀ।

ਅੱਜ ਤਸਵੀਰ ਰਾਜ ਦਰਬਾਰ ਵਿਚ ਜਾਣੀ ਸੀ, ਜਿਸ ਨੌਕਰ ਨੇ ਉਸ ਨੂੰ ਖੜਨਾ ਸੀ ਉਹ ਆਪਣੇ ਵਕਤ ਤੇ ਆ ਗਿਆ ਸੀ। ਤਸਵੀਰ ਦਾ ਪਰਦਾ ਹਟਾਉਂਦਿਆਂ ਹੀ ਉਹ ਹੱਕਾ ਬੱਕਾ ਰਹਿ ਗਿਆ। ਤਸਵੀਰ ਵਲ ਕਈ ਚਿਰ ਇਕ ਟੱਕ ਵੇਖਦਾ ਹੋਇਆ ਉਹ ਬੋਲਿਆ, ਮੈਂ ਇਹ