ਪੰਨਾ:ਧੁਪ ਤੇ ਛਾਂ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

੮.

ਪੇਥਨ ਹੌਸਲਾ ਕਰਕੇ ਬੋਲਿਆ ਤੈਨੂੰ ਤਾਂ ਦੇਵਤੇ ਵੀ ਚਾਹੁੰਦੇ ਹਨ, ਮੈਂ ਤਾਂ ਇਕ ਮਨੁੱਖ ਹਾਂ।

ਮਾਸ਼ੋਯੋ ਕਿਸੇ ਹੋਰਸ ਪਾਸੇ ਧਿਆਨ ਦੇਂਦਿਆਂ ਹੋਇਆਂ ਬੋਲੀ, ਜੋ ਨਹੀਂ ਚਾਹੁੰਦਾ ਉਹ ਦੇਵਤਿਆਂ ਕੋਲੋਂ ਵੀ ਉੱਚਾ ਹੈ। ਪਰ ਉਸਨੇ ਇਸ ਕਿਸੇ ਨੂੰ ਅਗਾਂਹ ਨਹੀਂ ਵਧਣ ਦਿੱਤਾ। ਆਖਣ ਲੱਗੀ ਸੁਣਿਆਂ ਹੈ ਦਰਬਾਰ ਵਿਚ ਤੇਰੀ ਬਹੁਤ ਧੁੰਮ ਪੈ ਗਈ ਹੈ, ਕੀ ਮੇਰਾ ਇਕ ਕੰਮ ਕਰੇਂਗਾ?

ਪੇਥਨ ਨੇ ਖੁਸ਼ ਹੋਕੇ ਅਖਿਆ ਕੀ ਕੰਮ?

ਇਕ ਮਨੁੱਖ ਵਲੇ ਮੇਰਾ ਬਹੁਤ ਸਾਰਾ ਰੁਪਇਆ ਨਿਕਲਦਾ ਹੈ, ਪਰ ਮੈਂ ਉਸ ਪਾਸੋਂ ਲੈ ਨਹੀਂ ਸਕਦੀ। ਕਿਉਂਕਿ ਉਸਦੀ ਕੋਈ ਲਿਖਤ ਪੜ੍ਹਤ ਨਹੀਂ। ਕੀ ਇਹਦਾ ਕੋਈ ਉਪਾ ਕਰ ਸਕੋਗੇ?

ਜਰੂਰ! ਕੀ ਤੂੰ ਨਹੀਂ ਜਾਣਦਾ ਕਿ ਮੈਂ ਰਾਜ ਕਰਮ ਚਾਰੀ ਹਾਂ, ਇਹ ਆਖਕੇ ਉਹ ਹੱਸ ਪਿਆ।

ਇਸ ਹਾਸੇ ਵਿਚ ਹੀ ਸਾਫ ਜੁਵਾਬ ਸੀ, ਕਿ ਮੈਂ ਸਭ ਕੁਝ ਕਰ ਸਕਦਾ ਹਾਂ। ਮਾਸ਼ੋਯੋ ਨੇ ਉਸਦਾ ਹੱਥ ਘੁਟਦਿਆਂ ਹੋਇਆਂ ਕਿਹਾ ਚੰਗਾ ਫੇਰ ਕੋਈ ਢੰਗੋ ਬੇੜਾ ਅੱਜ ਹੀ ਲਾ ਦੇਹ ਮੈਂ ਇਕ ਪਲ ਵੀ ਦੇਰ ਕਰਨਾ ਨਹੀਂ ਚਾਹੁੰਦੀ?