ਪੰਨਾ:ਧੁਪ ਤੇ ਛਾਂ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਪੇਥਨ ਨੇ ਸਿਰ ਹਿਲਾ ਕੇ ਆਖਿਆ, 'ਚੰਗਾ'।

ਇਸ ਕਰਜੇ ਨੂੰ ਮੁੱਢ ਤੋਂ ਹੀ ਇਕ ਮਾਮੂਲੀ ਜਹੀ ਗੱਲ ਤੇ ਹਾਸਾ ਮਖੌਲ ਸਮਝ ਕੇ ਕਦੇ ਵੀ ਕਿਸੇ ਨੇ ਇਸ ਵੱਲ ਖਿਆਲ ਨਹੀਂ ਸੀ ਕੀਤਾ। ਪਰ ਰਾਜ ਕਰਮਚਾਰੀ ਦੀ ਇਸ ਹਲਾਸ਼ੇਰੀ ਨਾਲ ਮਾਸ਼ੋਯੋ ਦੀ ਸਾਰੀ ਦੇਹ ਇਕ ਦੱਮ ਚਮਕ ਪਈ। ਉਹ ਆਪਣੀਆਂ ਅੱਖਾਂ ਵਿਚ ਕ੍ਰੋਧ ਭਰੀ ਲਾਲੀ ਲਿਆ ਕੇ ਉਸਦਾ ਸਾਰਾ ਪ੍ਰਸੰਗ ਸੁਣਾਉਂਦੀ ਹੋਈ ਬੋਲੀ, ਮੈਂ ਕੁਛ ਵੀ ਨਹੀਂ ਛੱਡਾਂਗੀ, ਇਕ ਕੌਡੀ ਵੀ ਨਹੀਂ। ਜੋਕ ਵਾਂਗ ਮੈਂ ਉਸਦਾ ਲਹੂ ਪੀ ਜਾਵਾਂਗੀ, ਅੱਜ ਹੀ ਨਹੀਂ ਹੋ ਸਕਦਾ?

ਇਹਦੀ ਬਾਬਤ ਹੋਰ ਆਖਣ ਦੀ ਲੋੜ ਈ ਕੋਈ ਨਹੀਂ ਸੀ, ਇਹ ਉਹਦੀ ਆਸ ਨਾਲੋਂ ਵੀ ਵਧਕੇ ਸੀ। ਉਹ ਆਪਣੀ ਅੰਦਰਲੀ ਖੁਸ਼ੀ ਨੂੰ ਨੱਪ ਘੁਟ ਕੇ ਬੋਲਿਆ ਰਾਜੇ ਦਾ ਕਾਨੂੰਨ ਘਟ ਤੋਂ ਘਟ ਸਤਾਂ ਦਿਨਾਂ ਦੀ ਮੁਹਲਤ ਜਰੂਰ ਦੇਂਦਾ ਹੈ। ਇਨਾਂ ਚਿਰ ਤਾਂ ਹੌਂਸਲਾ ਕਰਨਾ ਹੀ ਪਏਗਾ ਉਸਤੋਂ ਪਿੱਛੋਂ ਜਿਦਾਂ ਚਾਹੋ ਲਹੂ ਪੀਓ, ਮੈਂ ਨਹੀਂ ਰੋਕਾਂਗਾਂ।

'ਚੰਗਾ ਤੁਸੀਂ ਹੁਣ ਜਾਉ' ਇਹ ਆਖਕੇ ਉਸਨੇ ਪਿਛਾ ਛੁਡਾਉਣ ਦੀ ਕੀਤੀ।

ਇਸ ਖੋਟੀ ਮੱਤ ਵਾਲੀ ਲੜਕੀ ਪਾਸੋਂ ਉਸਨੂੰ ਬੜਾ ਧਨ ਮਿਲਣ ਦੀ ਆਸ ਲੱਗੀ ਹੋਈ ਸੀ। ਇਸੇ ਕਰਕੇ ਉਹ ਇੱਥੋਂ ਬਿਨਾਂ ਕੁਝ ਕਹੇ ਸੁਣੇ ਦੇ ਚਲਿਆ ਜਾਂਦਾ ਸੀ। ਅਜ ਵੀ ਉਸਨੇ ਏਦਾਂ ਹੀ ਕੀਤਾ। ਰਾਹ ਵਿਚ ਉਸਦਾ ਚਿੱਤ