ਪੰਨਾ:ਧੁਪ ਤੇ ਛਾਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੮) ਨਾਲ ਲਾਲ ਹੋ ਗਿਆ । ਉਸ ਨੇ ਇਸ ਚੰਢੀ ਨੂੰ ਚੰਗੀ ਤਰਾਂ ਸਮਝਦਿਆਂ ਹੋਇਆਂ ਕਿਹਾ, 'ਨਹੀਂ ਜੀ ਦਾਸੀ ਨੇ ਅਜੇ ਤੱਕ ਅਰਜ਼ੀ ਹੀ ਨਹੀਂ ਪੇਸ਼ ਕੀਤੀ, ਪੱਕਾ ਭਰੋਸਾ ਹੈ ਕਿ ਅਰਜ਼ੀ ਪੇਸ਼ ਹੋਣ ਤੇ ਨਾ ਮਨਜ਼ੂਰ ਨਹੀਂ ਹੋਵੇਗੀ । ਇੰਦੁ ਹੋਰ ਵੀ ਗਏ ਹੋਈ, ਹੁਣ ਤਕ ਅਰਜ਼ ਪੇਸ਼ੇ ਕਿਉਂ ਨਹੀਂ ਕੀਤੀ, ਖਬਰ ਤਾਂ ਤੈਨੂੰ ਬਹੁਤ ਚਿਰ ਦੀ ਭਜਾ ਹੋਈ ਹੈ ? a ਹੌਸਲਾ ਨਹੀਂ ਸੀ ਪਿਆ ਭਾਬੀ ਜੀ ! ਦਫਤਰੋ ਆਉਂਦਿਆਂ ਹੀ ਕਹਿਣ ਲੱਗੇ, “ਸਾਡੇ ਬੜੀ ਸਿਰ ਪੀਲੇ ਹੁੰਦੀ ਹੈ, ਜ਼ਰਾ ਟਹਿਲ ਆਈਏ ਮੈਂ ਆਖਿਆ, ਭੂਰਾ ਦਿਲ ਖੁਸ਼ ਹੋ ਲਵੇ ਤਾਂ ਆਖਾਂ । ਅੱਜੇ ਤਾਂ ਸਿਨੇਮਾ ਸ਼ਰ ਹੋਣ ਵਿਚ ਕਾਫੀ ਦੇਰ ਹੈ, ਥੋੜਾ ਚਿਰ ਬਹਿਜਾ ਭਾਬੀ ਹੁਣੇ ਹੀ ਆ ਜਾਂਦੇ ਹਨ | ਪਤਾ ਨਹੀਂ ਕਿਦਾਂ ਤੈਨੂੰ ਹਾਸਾ ਆ ਰਿਹਾ ਏ ਬੀਬਾ ਜੀ ? ਮੈਂ ਤਾਂ ਇਸ ਤਰਾਂ ਹੋਣ ਤੇ ਸ਼ਰਮ ਨਾਲ ਮਰ ਜਾਂਦਾ ਤੂੰ ਮਹਿਰੀ ਜਾਂ ਹੋਰ ਨੌਕਰ ਚਾਕਰ ਨੂੰ ਆਖ ਕੇ ਨਹੀਂ ਜਾ ਸਕਦੀ ? ਬਿਮਲਾ ਡਰੀ ਜਹੀ ਬੋਲੀ, ਹਾਇ ਮਾਂ ! ਏਦਾਂ ਤਾਂ ਉਹ ਘਰੋਂ ਹੀ ਕੱਢ ਦੇਣਗੇ ਤੇ ਏਸ ਜਨਮ ਵਿਚ ਕਦੇ ਨਹੀਂ ਲਾਉਣਗੇ । ਇੰਦੂ ਗੁਸੇ ਤੇ ਹੈਰਾਨੀ ਦੇ ਮਾਰੇ ਚਪ ਹੋ ਗਈ । ਕਾਹਲੀ ਜਹੀ ਨਾਲ ਬੋਲੀ, ਘਰੋਂ ਕੱਢ ਦੇਣਗੇ, ਕੇ ਕਾਨੂੰਨ ਨਾਲ ? ਕਿਸ ਅਖਤਿਆਰ ਨਾਲ ? ਕਿਉਂ ਭਲਾ ।