ਪੰਨਾ:ਨਿਰਮੋਹੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਨਿਰਮੋਹੀ

ਫੁਲਾਂ ਦੀ ਸੁਗੰਧੀ ਆਪਨਾ ਹੀ ਰੰਗ ਬੰਨ ਰਹੀ ਸੀ। ਉਸ ਵੇਲੇ ਦੀ ਠੰਡੀ ਹਵਾ ਦੇ ਝੋਕੇ ਸਵਰਗ ਦੇ ਬੂਟੇ ਦਿਵਾ ਰਹੇ ਸਨ। ਏਸੇ ਹੀ ਮਸਤੀ ਵਿਚ ਅਸੀਂ ਪਤਾ ਨਹੀਂ ਕਿਥੇ ਪਹੁੰਚ ਗਏ। ਤੇ ਅਜੇ ਪਤਾ ਨਹੀਂ ਕਿੱਨੀ ਕੁ ਦੂਰ ਪਹੁੰਚ ਜਾਂਦੇ, ਕਿ ਅਚਾਨਕ ਹੀ ਸਾਨੂੰ ਕਿਸੇ ਦੀ ਮਿਠੀ ਤੇ ਸੁਲੀਰੀ ਅਵਾਜ਼ ਨੇ ਠਹਿਰਨ ਲਈ ਮਜਬੂਰ ਕਰ ਦਿਤਾ।| ਕੋਈ ਗਾ ਰਿਹਾ ਸੀ--

ਸੰਭਲ ਸੰਭਲ ਮਤ ਡੋਲ।
ਐ ਮਨ ਤੂੰ
ਸੰਭਲ ਸੰਭਲ ਮਤ ਡੋਲ।

ਅਸੀਂ ਪੂਰਬ ਦਿਸ਼ਾ ਨੂੰ ਤੁਰ ਪਏ ਜਿਧਰੋਂ ਇਹ ਮਿਠੀ ਤੇ ਮਧੁਰ ਅਵਾਜ਼ ਆ ਰਹੀ ਸੀ। ਅਜੇ ਕੁਝ ਕਦਮ ਅਗੇ ਗਏ ਹੋਵਾਂਗੇ ਕਿ

ਉਸ ਅਵਾਜ਼ ਨੇ ਫਿਰ ਕਹਿਣਾ ਸ਼ੁਰੂ ਕੀਤਾ-
ਯੇ ਦੁਨੀਆਂ ਬੇਰਹਿਮ ਬੜੀ ਹੈ।
ਦੁਖ ਦੇਣੇ ਕੋ ਤਿਆਰ ਖੜੀ ਹੈ।
ਨਾ ਇਸ ਸੇ ਨਾਤਾ ਜੋੜ।
ਐ ਮਨ ਤੂੰ
ਸੰਭਲ ਸੰਭਲ ਮਤ ਡੋਲ।

ਏਸੇ ਸੁਰੀਲੀ ਅਵਾਜ਼ ਦੀ ਖਿਚ ਨਾਲ ਜਦ ਅਸੀਂ ਕੁਟੀਆ ਦੇ ਨੇੜੇ ਪਹੁੰਚੇ ਤਾਂ ਕੀ ਦੇਖਦੇ ਹਾਂ ਜੋ ਬਹੁਤ ਸਾਰੇ ਜੰਗਲੀ ਜਾਨਵਰਾਂ ਵਿਚ ਖਲੋਤਾ ਇਕ ਪੰਜਾਹ ਸਠ ਸਾਲ ਦੀ ਉਮਰ ਦਾ ਪੁਰਸ਼ ਗੇਰੂ ਰੰਗੇ ਕਪੜੇ ਪਾ ਹਥ ਵਿਚ ਤੰਬਾ ਫੜੀ ਮਿਠੀ ਸੁਰ ਵਿਚ ਗਾ ਰਿਹਾ ਸੀ।