ਪੰਨਾ:ਨਿਰਮੋਹੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੦੩

'ਪਰ ਬੇਟਾ, ਮੈਂ ਤੇ ਤੇਰੇ ਭਲੇ ਦੀ ਗਲ ਕੀਤੀ ਸੀ।'

'ਮੈਂ ਨਹੀਂ ਮੱਨਦਾ, ਪਿਤਾ ਜੀ। ਅਗਰ ਮੇਰੀ ਸ਼ਾਦੀ ਕਰਨੀ ਹੈ ਤਾਂ ਪ੍ਰੀਤਮ ਨਾਲ। ਨਹੀਂ ਤੇ ਮੈਂ ਗਲਾ ਘੁੱਟ ਕੇ ਆਤਮ ਹਤਿਆ ਕਰ ਲਵਾਂਗਾ, ਜਾਂ ਸਾਰੀ ਉਮਰ ਕੁਵਾਰਾ ਰਹਿ ਕੇ ਆਪਨਾ ਬਚਨ ਪਾਲਾਂ ਗਾ।'

'ਬਚਨ ਪਾਲੇਂਗਾ! ਤਾਂ ਕੀ ਤੂੰ ਉਸਨੂੰ ਕੋਈ ਬਚਨ ਦੇ ਚੁੱਕਾ ਹੈ?'

'ਜੀ, ਪਿਤਾ ਜੀ, ਉਸ ਨੂੰ ਇਕ ਨਜ਼ਰ ਦੇਖਦੇ ਹੀ ਮੇਰੇ ਦਿਲ ਵਿਚ ਪਿਆਰ ਦੀ ਤਰੰਗ ਉਠੀ। ਤੇ ਮੈਂ ਉਸ ਨਾਲ ਗੱਲ ਬਾਤ ਸ਼ੁਰੂ ਕੀਤੀ। ਇਕ ਹਫਤੇ ਦੇ ਅੰਦਰ ਹੀ ਉਹ ਮੇਰੇ ਦਿਲ ਵਿਚ ਇਉਂ ਸਮਾ ਗਈ ਜਿਉਂ ਫੁੱਲ ਵਿਚ ਖੁਸ਼ਬੂ। ਤੇ ਫਿਰ ਇਕ ਦਿਨ ਮੈਂ ਮੌਕਾ ਪਾਕੇ ਉਸ ਨੂੰ ਸਾਫ ਕਹਿ ਦਿਤਾ:-

'ਦੇਖ ਪੀਤਮ, ਮੇਰਾ ਤੇਰੇ ਨਾਲ ਬੋਲ ਚਾਲ ਜੋ ਹੋਇਆ ਹੈ ਮੈਂ ਇਸ ਨੂੰ ਹੋਰ ਪੱਕਾ ਕਰਨ ਲਈ ਇਕ ਐਸਾ ਕਦਮ ਵਧਾਨਾ ਚਾਹੁੰਦਾ ਹਾਂ ਜਿਸ ਨਾਲ ਇਹ ਬੋਲ ਚਾਲ ਪਿਆਰ ਦੇ ਸ਼ਕਲ ਵਿਚ ਵੱਟ ਕੇ ਹਮੇਸ਼ਾਂ ਲਈ ਮੇਰੇ ਦਿਲ ਤੇ ਰਾਜ ਕਰ ਸਕੇ।'

ਇਹ ਸੁਨ ਕੇ ਪ੍ਰੀਤਮ ਇਕ ਦਮ ਤਰਬਕ ਪਈ। ਪਿਆਰ ਦੀ ਗਲ ਨੇ ਜਿਵੇਂ ਉਸਨੂੰ ਕੋਈ ਸੂਈ ਚੁਭੋ ਦਿਤੀ ਹੋਵੇਂ। ਉਸ ਨੇ ਕਿਹਾ, 'ਮਾਫ ਕਰਨਾ, ਬਲਰਾਮ ਜੀ, ਇਹ ਪਿਆਰ ਦਾ ਲਫਜ਼ ਦੋਬਾਰਾ ਮੇਰੇ ਸਾਮਨੇ ਜ਼ਬਾਨ ਤੇ ਨਾ ਲਿਔਣਾ। ਮੈਨੂੰ ਇਸ ਤੋਂ ਕੁਝ ਨਫਰਤ ਜਹੀ ਹੋ ਗਈ ਏ। ਕਿਉਕਿ ਬਿਨਾ ਮਤਲਬ ਤੋਂ ਲੋਕ ਅੱਜ ਕਲ ਪਿਆਰ ਨਹੀਂ