ਪੰਨਾ:ਨਿਰਮੋਹੀ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਨਿਰਮੋਹੀ

ਕਰਦੇ। ਪਹਿਲੇ ਤਾਂ ਬਹੁਤ ਹੇਕੜੀ ਮਾਰਦੇ ਹਨ, ਕਿ ਮੈਨੂੰ ਤੇਰੇ ਨਾਲ ਬੜਾ ਪਿਆਰ ਏ, ਮੈਂ ਤੇਰੇ ਬਿਨਾ ਜਿਊਂ ਨਹੀਂ ਸਕਾਂਗਾ। ਦਿਨੇ ਰਾਤੀ ਮੈਨੂੰ ਤੇਰਾ ਈ ਖਿਆਲ ਰਹਿੰਦਾ ਹੈ। ਪਰ ਜਦੋਂ ਉਸ ਪਿਆਰ ਦਾ ਬੂਟਾ ਪੁੰਗਰ ਚੁਕਾ ਹੁੰਦਾ ਹੈ, ਕੁੜੀ ਆਪਣੇ ਪ੍ਰੇਮੀ ਨੂੰ ਆਪਨੇ ਮਨ ਮੰਦਰ ਦਾ ਦੇਵਤਾ ਚੁਣ ਚੁਕੀ ਹੁੰਦੀ ਹੈ, ਤਾਂ ਇਹ ਹਜ਼ਰਤ ਜਾਂ ਤਾਂ ਕੋਈ ਨਵੀਂ ਤਿਤਲੀ ਦੇਖ ਕੇ ਉਧਰ ਉਡਾਰੀ ਲਾ ਦੇਂਦੇ ਹਨ ਤੇ ਜਾਂ ਫਿਰ ਮਾਂ ਪਿਓ ਦੀ ਆੜ ਲੈ ਕੇ ਆਪਨਾ ਮੂੰਹ ਫੇਰ ਲੈਂਦੇ ਹਨ। ਕਿਉਂਕਿ ਉਹਨਾਂ ਦੇ ਮਾਂ ਪਿਉ ਨੂੰ ਚਾਹੀਦੀ ਹੁੰਦੀ ਹੈ ਜਾਇਦਾਦ, ਚਾਹੇ ਕੁੜੀ ਕਾਨੀ ਹੀ ਕਿਉਂ ਨਾ ਹੋਵੇ। ਤੇ ਉਹ ਜੇਹੜੇ ਪਿਆਰ ਦਾ ਬੜਾ ਮਹਤਵ ਦੱਸਦੇ ਸਨ ਲੋਪ ਹੋ ਜਾਂਦੇ ਹਨ ਕਿਸੇ ਖੁੰਦਰ ਵਿਚ। ਜਦ ਹਿੰਮਤ ਕਰਕੇ ਕੁੜੀ ਉਸਨੂੰ ਆਪਣੇ ਪਿਆਰ ਦਾ ਵਾਸਤਾ ਪੌਂਦੀ ਹੈ। ਮੇਰੇ ਨਾਲ ਕੀਤੇ ਵਾਹਿਦੇ ਪੂਰੇ ਕਰੋ, ਇਸ ਦਿਲ ਵਿਚ ਪਿਆਰ ਜਗਾ ਕੇ ਹੁਣ ਮੂੰਹ ਕਿਉਂ ਫੇਰ ਬੈਠੇ ਹੋ? ਤਾਂ ਅਗੋਂ ਜਵਾਬ ਮਿਲਦਾ ਹੈ ਕਿ ਮੈਂ ਮਜਬੂਰ ਹਾਂ, ਇਸ ਵਿਚ ਮੇਰੇ ਮਾਂ ਪਿਉ ਲਤ ਅੜੌਦੇ ਹਨ, ਉਹ ਦਹੇਜ ਵਿਚ ਹਜ਼ਾਰਾਂ ਰੁਪਏ ਮੰਗਦੇ ਹਨ।

ਮੈਂ ਕਹਿੰਦੀ ਹਾਂ, ਮਗਰੋਂ ਜੋ ਇਵੇਂ ਮੂੰਹ ਫੁਲਾ ਕੇ ਬਹਿਨਾ ਹੁੰਦਾ ਹੈ ਜਾਂ ਮਾਂ ਪਿਉ ਵਲੋਂ ਹੁੰਦਾ ਜ਼ੁਲਮ ਸਾਮਨੇ ਦਿਖਾ ਕੇ ਵਿਚਾਰੀ ਕੁੜੀ ਦਾ ਲਕ ਤੋੜਨਾ ਹੁੰਦਾ ਹੈ ਤਾਂ ਪਹਿਲੇ ਹੀ ਕਿਉਂ ਕਿਸੇ ਲਖਪਤੀ ਦੀ ਕੁੜੀ ਨਾਲ ਪਿਆਰ ਨਹੀਂ ਪੌਦੇ। ਪਰ ਪੌਣ ਵੀ ਕਿਵੇਂ? ਉਹਨਾਂ ਤੇ ਗਰੀਬੀ ਦਾ ਮਜ਼ਾਕ ਉੜਾਨਾ ਹੋਇਆ। ਇਹ ਅਮੀਰ ਲੋਕ ਗਰੀਬਾਂ ਨੂੰ ਤਾਂ ਇਉਂ ਸਮਝੀ ਬੈਠੇ ਹਨ