ਪੰਨਾ:ਨਿਰਮੋਹੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

૧0૫

ਜਿਵੇਂ ਮਿਟੀ ਦੇ ਖਿਡੌਣੇ ਹੁੰਦੇ ਹਨ ਇਹ, ਹਡ ਮਾਸ ਦਾ ਨਾਂ ਨਹੀਂ ਹੁੰਦਾ ਏਹਨਾਂ ਦੇ ਜਿਸਮਾਂ ਤੇ।'

'ਤੇ ਪਿਤਾ ਜੀ, ਮੈਂ ਉਸਨੂੰ ਜਵਾਬ ਵਿਚ ਪੂਰੀ ਤਸਲੀ ਦਵਾਈ ਕਿ ਮੈਂ ਪਿਆਰ ਮਜ਼ਾਕ ਉਡਾਨ ਲਈ ਨਹੀਂ, ਸਗੋਂ ਸ਼ਾਦੀ ਕਰਨ ਲਈ ਕੀਤਾ ਹੈ। ਤੇ ਮੈਂ ਬਚਨ ਦੇਂਦਾ ਹਾਂ ਕਿ ਇਹ ਵਿਆਹ ਹੋ ਕੇ ਹੀ ਰਹੇਗਾ। ਅਰ ਉਸੇ ਬਚਨ ਨੂੰ ਨਿਭਾਨ ਖਾਤਰ, ਪਿਤਾ ਜੀ, ਚਾਹੇ ਮੈਨੂੰ ਜਾਨ ਵੀ ਕਿਉਂ ਨਾ ਦੇਨੀ ਪਵੇ, ਆਪਨਾ ਵਾਹਦਾ ਨਹੀਂ ਝੂਠਾ ਪੈਣ ਦੇਵਾਂਗਾ। ਇਹ ਮੇਰੀ ਪਥਰ ਤੇ ਲਕੀਰ ਹੈ।'

ਆਪਨੇ ਮਨਸੂਬੇ ਮਿਟੀ ਵਿਚ ਮਿਲਦੇ ਦੇਖ, ਅਮੀਰ ਚੰਦ ਕੁਝ ਪ੍ਰੇਸ਼ਾਨ ਜਿਹਾ ਹੋ ਗਿਆ। ਪਰ ਆਪਨੇ ਪੜ੍ਹੇ ਲਿਖੇ ਜਵਾਨ ਪੁਤਰ ਅਗੇ ਕੰਧ ਬਨ ਕੇ ਖਲੋਨਾ ਉਸ ਨੂੰ ਚੰਗਾ ਨਾ ਲਗਾ ਤੇ ਅਖੀਰ ਉਸਨੇ ਬਲਰਾਮ ਦੀ ਹਾਂ ਵਿਚ ਹਾਂ ਮਿਲਾ ਦਿਤੀ। ਫਿਰ ਪ੍ਰੀਤਮ ਦੇ ਪਿਤਾ ਨਾਲ ਸਾਰੀ ਗਲ ਬਾਤ ਤੈਹ ਕਰਨ ਲਈ ਅਮੀਰ ਚੰਦ ਉਸ ਦੇ ਘਰ ਗਿਆ। ਤੇ ਥੋੜੀ ਜਹੀ ਗਲ ਬਾਤ ਪਿਛੋਂ ਹੀ ਇਹ ਰਿਸ਼ਤਾ ਤੈਹ ਹੋ ਗਿਆ। ਇਸ ਤੋਂ ਦੂਸਰੇ ਦਿਨ ਹੀ ਮੰਗਨੀ ਹੋ ਗਈ। ਤੇ ਵਿਆਹ ਦਾ ਮਹੂਰਤ ਨਿਕਲਿਆ ਹੈ ਅਜ ਤੋਂ ਪੰਦਰਾਂ ਦਿਨ ਬਾਹਦ ਅਰਥਾਤ ਪੰਦਰਾਂ ਅਕਤੂਬਰ।'

'ਪਰ ਬਲਰਾਮ ਆਇਆ ਕਦੋਂ ਸੀ, ਪਿਤਾ ਜੀ?' ਪ੍ਰੇਮ ਨੇ ਪੁਛਿਆ।

'ਤੈਨੂੰ ਦਸਿਆ ਤੇ ਹੈ, ਕੋਈ ਪੰਦਰਾਂ ਵੀਹ ਦਿਨ ਹੋਏ ਹਨ।'