ਪੰਨਾ:ਨਿਰਮੋਹੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨

ਨਿਰਮੋਹੀ

ਰਹਿਨਗੇ। ਅਗਰ ਮਾਲਾ ਸੁਖ ਦੇਖਨਾ ਚਾਹਵੇ ਤਾਂ ਸਿਰਫ ਮੇਰੇ ਨਾਲ ਵਿਆਹ ਕਰਕੇ ਦੇਖ ਸਕਦੀ ਹੈ। ਨਹੀਂ ਤੇ ਉਮਰ ਭਰ ਤੜਫੌਂਦਾ ਰਹਾਂਗਾ। ਇਹ ਮੇਰਾ ਅਟਲ ਫੈਸਲਾ ਹੈ।

ਇਹ ਫੈਸਲਾ ਦਿਲ ਵਿਚ ਕਰਕੇ ਜੁਗਿੰਦਰ ਵਿਚਾਰ ਕਰਨ ਲਗਾ ਕਿਸ ਤਰੀਕੇ ਨਾਲ ਪ੍ਰੇਮ ਨੂੰ ਆਪਣੇ ਵਸ ਵਿਚ ਕਰਕੇ ਆਪਣਾ ਕੰਮ ਪੂਰਾ ਕਰਾਂ।

ਉਸ ਨੇ ਸੋਚਿਆ, ਇਸ ਵਕਤ ਹੋਰ ਕੋਈ ਚਾਰਾ ਨਹੀਂ ਇਸ ਤੋਂ ਸਿਵਾ ਕਿ ਪ੍ਰੇਮ ਨੂੰ ਵਿਆਹ ਤੇ ਔਣੋਂ ਰੋਕਿਆ ਜਾਏ ਪਰ ਇਹ ਹੋ ਨਹੀਂ ਸਕਦਾ। ਅਰ ਜੇ ਉਹ ਆ ਗਿਆ ਤਾਂ ਡਰ ਹੈ ਕਿਧਰੇ ਸਾਰਾ ਭੇਤ ਹੀ ਨਾ ਖੁਲ ਜਾਏ। ਤੇ ਜੇ ਇਉਂ ਹੋਇਆ ਤਾਂ ਮੇਰਾ ਸਾਰਾ ਬਨਿਆ ਬਨਾਇਆ ਕੰਮ ਬਰਬਾਦ ਹੋ ਜਾਏਗਾ। ਅਖੀਰ ਉਸਨੂੰ ਇਕ ਤਰਕੀਬ ਸੁਝੀ। ਉਸ ਨੇ ਝਟ ਪਟ ਤਿਆਰੀ ਕੀਤੀ ਤੇ ਦਿੱਲੀ ਜਾ ਪੁਜਾ।

ਵਿਆਹ ਵਿਚ ਪੰਜ ਦਿਨ ਬਾਕੀ ਸਨ। ਜਦ ਦੋ ਦਿਨ ਰਹਿ ਗਏ ਤਾਂ ਜੁਗਿੰਦਰ ਨੇ ਕੁਝ ਰੁਪਏ ਖਰਚ ਕਰਕੇ ਦੋ ਗੁੰਡਿਆਂ ਨੂੰ ਅਪਨੇ ਪੰਜੇ ਵਿਚ ਕੀਤਾ, ਜਿਨ੍ਹਾਂ ਚੋਂ ਇਕ ਦਾ ਨਾਂ ਰਹੀਮ ਤੇ ਦੂਸਰੇ ਦਾ ਕਰੀਮ ਸੀ। ਉਹ ਦੋਵੇਂ ਹੀ ਇਕ ਸੁੰਦਰ ਵੇਸਵਾ ਦੇ ਨੌਕਰ ਸਨ।

ਇਕ ਦਿਨ ਉਹ ਦੋਵੇਂ ਜੁਗਿੰਦਰ ਨੂੰ ਆਪਨੀ ਮਾਲਕ ਫੂਲ ਕੁਮਾਰੀ ਪਾਸ ਲੈ ਗਏ। ਉਹ ਭਾਵੇਂ ਇਕ ਪੇਸ਼ੇ ਵਰ ਵੇਸਵਾਂ ਸੀ, ਪਰ ਸਿਰਫ ਗਾਣਾ ਵਜਾਨਾ ਹੀ ਜ਼ਿਆਦਾ ਕਰਦੀ ਸੀ ਉਸ ਨੂੰ ਦੇਖਦੇ ਹੀ ਜੁਗਿੰਦਰ ਮੋਹਤ ਹੋ ਗਿਆ। ਉਹ ਵੇਸਵਾ ਏੱਨੀ ਸੰਦਰ, ਚੰਚਲ ਅਰ ਚਤਰ ਸੀ ਕਿ ਕੋਈ ਵੀ ਆਦਮੀ