ਪੰਨਾ:ਨਿਰਮੋਹੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧o

ਨਿਰਮੋਹੀ

ਤੇਰਾਂ

ਇਕ ਚੋਰ ਚੋਰੀਆਂ ਕਰਦਾ ਹੋਵੇ ਤੇ ਕਦੀ ਫੜਿਆ ਨਾ ਜਾਵੇ, ਹਮੇਸ਼ਾ ਕਾਮਯਾਬ ਰਿਹਾ ਹੋਵੇ, ਤਾਂ ਉਸ ਦੇ ਦਿਲ ਏੱਨੀ ਖੁਸ਼ੀ ਹੁੰਦੀ ਹੈ ਕਿ ਉਹ ਆਪਣੇ ਕਪੜਿਆਂ ਵਿਚ ਨਹੀਂ ਸਮਾਉਂਦਾ। ਤੇ ਲਖਾਂ ਚੋਰੀਆਂ ਪਿਛੋਂ ਜਦ ਉਹ ਫੜਿਆ ਜਾਵੇ ਜਿਵੇਂ ਕਿ ਸਿਆਨਿਆਂ ਕਿਹਾ ਹੈ, ਸੌ ਦਿਨ ਚੋਰ ਦੇ ਤੇ ਇਕ ਦਿਨ ਸਾਧ ਦਾ, ਤਾਂ ਉਸ ਦੀ ਹਾਲਤ ਉਹੋ ਜਹੀ ਹੋ ਜਾਂਦੀ ਹੈ ਜਿਵੇਂ ਕਿ ਨਿਉਲੇ ਦੇ ਮੂੰਹ ਆਏ ਹੋਏ ਸਪ ਦੀ। ਸਪ ਇਹ ਜਾਨਦਾ ਹੈ ਕਿ ਨਿਉਲੇ ਦੇ ਮੂੰਹ ਵਿਚ ਆਇਆ ਮੇਰਾ ਸਿਰ ਬੜੀ ਮੁਸ਼ਕਲ ਨਾਲ ਬਚ ਸਕਦਾ ਹੈ। ਪਰ ਫਿਰ ਵੀ ਉਹ ਆਪਨਾਂ ਤੜਫਨਾ ਜਾਰੀ ਰਖਦਾ ਹੈ ਕਿ ਸ਼ਾਇਦ ਕਿਸੇ ਤਰਾਂ ਕਾਮਯਾਬ ਹੋ ਜਾਵਾਂ। ਕੀ ਪਤਾ ਹੈ ਮੇਰਾ ਤੜਫਨਾ ਦੇਖ ਨਿਉਲੇ ਨੂੰ ਤਰਸ ਆ ਜਾਵੇ ਜਾਂ ਮੈਂ ਈ ਉਸ ਨੂੰ ਕੋਈ ਅੈਸਾ ਡੰਗ ਮਾਰ ਦੇਵਾਂ ਜਿਸ ਦੀ ਪੀੜ ਨਾਲ ਉਹ ਤਲਮਲਾਂਦਾ ਹੋਇਆ ਮੈਨੂੰ ਛੱਡ ਕੇ ਨਸ ਜਾਵੇ।

ਇਹੋ ਹਾਲ ਇਸ ਵੇਲੇ ਜੁਗਿੰਦਰ ਦਾ ਸੀ। ਜਦ ਉਸ ਨੂੰ ਪਤਾ ਲੱਗਿਆ ਕਿ ਪ੍ਰੀਤਮ ਦਾ ਵਿਆਹ ਮਾਲਾ ਦੇ ਭਰਾ ਨਾਲ ਹੋ ਰਿਹਾ ਹੈ, ਤੇ ਪ੍ਰੇਮ ਇਸ ਵਿਆਹ ਤੇ ਜਰੂਰ ਲਖਨਊ ਆਵੇਗਾ ਤਾਂ ਉਸ ਨੂੰ ਪਿਸੂ ਪੈ ਗਏ। ਉਸ ਇਹ ਸੋਚਿਆਂ ਹੁਣ ਜਰੂਰ ਮੇਰੀ ਬੇਈਮਾਨੀ ਦਾ ਭਾਂਡਾ ਚੌਰਾਹੇ ਵਿਚ ਤੋੜਿਆ ਜਾਵੇਗਾ, ਕਿਉਂਕਿ ਮਾਲਾ ਦੀ ਕੋਈ ਨਾ ਕੋਈ ਚਿਠੀ ਉਸ ਨੂੰ