ਪੰਨਾ:ਨਿਰਮੋਹੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੫

ਨਿਰਮੋਹੀ

ਉਸ ਦੇ ਹਥ ਦੀ ਲਿਖਾਵਟ ਦੀ ਨਕਲ ਕਰਕੇ ਕੁਝ ਉਲਟ ਪੁਲਟ ਗੱਲਾਂ ਲਿਖਕੇ ਚਿਠੀ ਪ੍ਰੇਮ ਨੂੰ ਪੌਂਦਾ ਰਿਹਾ। ਤੇ ਜੋ ਉਤਰ ਪ੍ਰੇਮ ਦੇ ਔਂਦੇ ਰਹੇ ਉਹ ਵੀ ਮੈਂ ਕਿਸੇ ਢੰਗ ਨਾਲ ਹਾਸਲ ਕਰਕੇ ਤੇ ਉਸ ਦੇ ਹਥਾਂ ਦੀ ਲਿਖਾਵਟ ਨਕਲ ਕਰ ਕੇ ਆਪਨੀ ਵਲੋਂ ਨਕਲੀ ਚਿਠੀਆਂ ਮਾਲਾ ਦੇ ਘਰ ਪੁਚਾ ਦੇਂਦਾ ਰਿਹਾ। ਮੇਰੇ ਇਸ ਤਰਾਂ ਕਰਨ ਨਾਲ ਦੋਵਾਂ ਦੀਆਂ ਚਿੱਠੀਆਂ ਦੇ ਜਵਾਬ ਉਲਟ ਪੁਲਟ ਹੋਨ ਕਰਕੇ ਦਿਲ ਵਿਚ ਸ਼ਕ ਪੈਦਾ ਹੋ ਗਏ। ਪਰ ਪ੍ਰੇਮ ਹੈਰਾਨ ਸੀ ਕਿ ਲਿਖਦਾ ਕੁਝ ਹਾਂ ਤੇ ਜਵਾਬ ਕੁਝ ਔਂਦਾ ਹੈ ਤੇ ਇਧਰ ਮਾਲਾ ਹੈਰਾਨ ਸੀ ਕਿ ਇਹ ਕੀ ਬਨ ਰਿਹਾ। ਲਿਖਾਵਟਾਂ ਦੋਵਾਂ ਦੀਆਂ ਮਿਲਦੀਆਂ ਸਨ। ਇਸ ਲਈ ਕੋਈ ਸ਼ਕ ਵੀ ਨਹੀਂ ਸੀ ਕਰ ਸਕਦੇ।

ਤੇ ਹੁਣ ਮੈਂ ਮਾਲਾ ਵਲੋਂ ਕੁਝ ਕੁ ਚਿਠੀਆਂ ਆਪਨੇ ਨਾਂ ਤੋਂ ਲਿਖ ਕੇ ਜਿਸ ਵਿਚ ਪਿਆਰ ਮੁਹੱਬਤ ਦੀਆਂ ਗੱਲਾਂ ਲਿਖੀਆਂ ਹੋਈਆਂ ਹੋਣ ਤਿਆਰ ਕਰਾਂਗਾ। ਤੇ ਉਹ ਪ੍ਰੇਮ ਨੂੰ ਦਿਖਾ ਕੇ ਉਸ ਦੇ ਦਿਲ ਵਿਚ ਸ਼ਕ ਦੀ ਅੱਗ ਹੋਰ ਵੀ ਤੇਜ ਕਰ ਦਿਆਂਗਾ ਹਾ ਕਿ ਉਸ ਨੂੰ ਪੂਰੀ ਤਰਾਂ ਪ੍ਰਤੀਤ ਹੋ ਜਾਏ ਜੋ ਉਸ ਦੀ ਪ੍ਰੇਮ ਮੂਰਤੀ ਮਾਲਾ ਉਸਦੀ ਗੈਰ ਹਾਜਰੀ ਵਿਚ ਕਿਵੇਂ ਕਿਸੇ ਗੈਰ ਨਾਲ ਪ੍ਰੇਮ ਦਾ ਰਾਗ ਅਲਾਪ ਰਹੀ ਏ। ਅਰ ਇਹ ਚਿਠੀਆਂ ਉਸਦੇ ਪ੍ਰੇਮ ਦਾ ਪੁਤਖ ਸਬੂਤ ਹਨ ਕਿਉਂਕਿ ਮੈਂ ਪਹਿਲੇ ਈ ਉਸਨੂੰ ਲਿਖ ਚੁਕਾ ਹਾਂ ਕਿ ਮਾਲਾ ਇਕ ਜੁਗਿੰਦਰ ਨਾਂ ਦੇ ਮੁੰਡੇ ਕੋਲੋਂ ਪ੍ਰਾਈਵੇਟ ਪੜਦੀ ਹੈ।

ਬਾਕੀ ਰਿਹਾ ਉਸ ਦਾ ਲਖਨਉ ਜਾਣਾ। ਉਥੇ ਜਾਣ 'ਚ ਸਾਰਾ ਭੇਤ ਖੁਲਨ ਦਾ ਡਰ ਹੈ। ਤੇ ਏਸ ਲਈ ਮੈਂ ਉਹਨੂੰ