ਪੰਨਾ:ਨਿਰਮੋਹੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧੬

ਨਿਰਮੋਹੀ

ਰੋਕਣਾ ਚਾਹੁੰਦਾ ਹਾਂ। ਤੇ ਰੋਕਣ ਲਈ ਹੀ ਇਹ ਸਕੀਮ ਤਿਆਰ ਕੀਤੀ ਹੈ ਕਿ ਰਹੀਮ ਤੇ ਕਰੀਮ ਜਿਵੇਂ ਵੀ ਹੋ ਸਕੇ ਪ੍ਰੇਮ ਨੂੰ ਏਥੇ ਲੈ ਔਣ। ਬਸ ਵਿਆਹ ਦੇ ਪੰਜ ਚਾਰ ਦਿਨ ਲੰਘ ਜਾਣ। ਫਿਰ ਮੈਂ ਸਭ ਠੀਕ ਕਰ ਲਵਾਂਗਾ।

ਤੇ ਕੀ ਉਹ ਏਥੋਂ ਪੰਜਾਂ ਚਾਰਾਂ ਦਿਨਾਂ ਪਿਛੋਂ ਰਿਹਾ ਹੋ ਕੇ ਫੇਰ ਨਹੀਂ ਲਖਨਊ ਜਾ ਪਹੁੰਚੇਗਾ? ਵੇਸਵਾ ਨੇ ਸਾਰੇ ਗੱਲ ਸੁਣ ਕੇ ਕਿਹਾ।

ਨਹੀਂ, ਕਿਉਂਕਿ ਉਹਦੇ ਕਾਲਜ ਦੀਆਂ ਛੁੱਟੀਆਂ ਖਤਮ ਹੋ ਜਾਨ ਗਿਆਂ। ਤੇ ਜੇਕਰ ਉਹ ਹੋਰ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਲਈ ਫਿਰ ਦੂਸਰੀ ਕੋਈ ਸਕੀਮ ਸੋਚੀ ਜਾਵੇਗੀ।'

ਬਸ ਇਹ ਸਕੀਮ ਪਕੀ ਹੋ ਗਈ, ਅਰ ਸ਼ੈਤਾਨਾਂ ਦਾ ਝੁੰਡ ਦੋ ਮਸੂਮ ਜਿੰਦੜੀਆਂ ਨੂੰ ਬਰਬਾਦ ਕਰਨ ਲਈ ਆਪ ਹੋਛੇ ਹਥਿਆਰ ਲੈ ਕੇ ਪਕੀ ਤਰਾਂ ਜੁਟ ਪਿਆ।


ਚੌਦਾ

ਉਧਰ ਦੋ ਦਿਨ ਵਿਆਹ ਵਿਚ ਰਹਿ ਗਏ, ਪਰ ਪ੍ਰੇਮ ਅਜੇ ਤਕ ਨਾ ਆਇਆ। ਉਸਨੇ ਔਣ ਤੋਂ ਪਹਿਲੇ ਇਕ ਚਿਰ ਮਾਲਾ ਨੂੰ ਲਿਖੀ ਸੀ, ਕਿ ਮੈਂ ਦੋ ਦਿਨ ਪਹਿਲੇ ਲਖਨਊ ਪਰ ਜਾਵਾਂਗਾ। ਪਰ ਉਸ ਦੇ ਨਾਂ ਔਣ ਕਰਕੇ ਅਜ ਸਾਰੇ ਸੁਸਤ ਜਹੇ