ਪੰਨਾ:ਨਿਰਮੋਹੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੨

ਨਿਰਮੋਹੀ

ਏਥੇ ਕਿਸੇ ਤਰਾਂ ਦਾ ਖਤਰਾ ਨਹੀਂ ਹੈ। ਤੁਸੀਂ ਉਸਦੇ ਘਰ ਵਿਚ ਪ੍ਰੌਹਨੇ ਹੈ ਜਿਸ ਨੂੰ ਮਿਲਨ ਲਈਂ ਲੋਕ ਕਿੱਨਾ ਰੁਪਇਆ ਖਰਚ ਕੇ ਵੀ ਆਪਨੀ ਮਿਲਨ ਚਾਹ ਪੂਰੀ ਨਹੀਂ ਕਰ ਸਕਦੇ ਤੇ ਜੇਕਰ ਮੈਂ ਮਾਲਕ ਦਾ ਨਾਂ ਪਛਦਾ ਹਾਂ ਤਾਂ ਕਹਿੰਦੇ ਹਨ, ਇਕ ਦੋ ਦਿਨਾਂ ਵਿਚ ਆਪੇ ਈ ਪਤਾ ਚਲ ਜਾਵੇਗਾ | ਅਸੀ ਆਪਣੇ ਮਾਲਕ ਦਾ ਨਾਂ ਨਹੀਂ ਦਸ ਸਕਦੇ।

ਪ੍ਰੇਮ ਇਹ ਸੋਚ ਹੀ ਰਿਹਾ ਸੀ ਕਿ ਇਕ ਨਿਹਾਇਤ ਹੀ ਸੁੰਦਰ ਭਰ-ਜੋਬਨ ਮੁਟਿਆਰ ਕਾਲਾ ਸੂਟ ਤੇ ਕਾਲਾ ਹੀ ਦੁੱਪਟਾ ਲੈ ਕੇ ਸਾਮਨੇ ਆ ਖਲੋਤੀ। ਦੇਖ ਕੇ ਪ੍ਰੇਮ ਦੰਗ ਰਹਿ ਗਿਆ। ਉਹ ਦਰਮਿਆਨੇ ਕੱਦ ਅਰ ਪਤਲੇ ਜਹੇ ਸਰੀਰ ਦੀ ਗੁਲਾਬ ਦੇ ਫੁੱਲ ਵਾਂਗ ਗੁਲਾਬੀ ਤੇ ਨਾਜ਼ਕ ਸੀ। ਮੋਟੀਆਂ ਮੋਟੀਆਂ ਭੰਵਰੇ ਵਾਂਗਨ ਕਾਲੀਆਂ ਅਖਾਂ ਜਿਨਾਂ ਵਿਚ ਕਜਲਦੀ ਧਾਰੀ ਇਉਂ ਦਿਖਾਈ ਦੇ ਰਹੀ ਸੀ ਜਿਵੇਂ ਹੁਣੇ ਕਿਸੇ ਦਾ ਖੂਨ ਕਰਨ ਲਈ ਤਲਵਾਰ ਦੀ ਧਾਰ ਤੇਜ ਕਰਕੇ ਰਖੀ ਹੁੰਦੀ ਹੈ। ਠੋਡੀ ਥਲੇ ਦੇ ਕਾਲੇ ਤਿਲ ਨੇ ਤਾਂ ਕਮਾਲ ਹੀ ਕਰ ਦਿਤਾ। ਥੋੜੀ ਦੇਰ ਲਈ ਤਾਂ ਪ੍ਰੇਮ ਇਉਂ ਮਹਿਸੂਸ ਕਰਨ ਲਗਾ ਜਿਵੇਂ ਜਮੀਨ ਤੇ ਨਹੀਂ, ਕਿਸੇ ਪਰਸਤਾਨ ਵਿਚ ਸੈਰ ਕਰ ਰਿਹਾ ਹੁੰਦਾ ਹੈ। ਪਰ ਛੇਤੀ ਹੀ ਕਿਸੇ ਦੀ ਯਾਦ ਨੇ ਉਸਨੂੰ ਇਸ ਸੁਨਹਿਰੀ ਜਾਲ ਵਿਚੋਂ ਬਾਹਰ ਖਿਚ ਲੀਤਾ।

ਉਹ ਮੁਟਿਆਰ ਹੋਰ ਕੋਈ ਨਹੀਂ, ਫੂਲ ਕੁਮਾਰੀ ਹੀ ਸੀ। ਉਸ ਨੇ ਔਂਦੇ ਹੀ ਪ੍ਰੇਮ ਤੋਂ ਇਹ ਸਵਾਲ ਕੀਤਾ

'ਸੁਨਾਓ, ਪ੍ਰੇਮ ਜੀ, ਹੁਣ ਸੇਹਤ ਦਾ ਕੀ ਹਾਲ ਏ? ਤੇ ਨਾਲ ਹੀ ਇਹ ਸੋਚਨ ਲਗੀ, ਉਫ! ਮੈਂ ਇੱਨੇ ਸੁੰਦਰ