ਪੰਨਾ:ਨਿਰਮੋਹੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨੪

ਨਿਰਮੋਹੀ

ਕੀ ਮੈਂ ਉਹਨਾਂ ਬਦਮਾਸ਼ਾਂ ਦੇ ਘਰ ਵਿਚ ਨਹੀਂ ਹਾਂ?'

'ਜੀ ਨਹੀਂ! ਇਹ ਤੁਹਾਡੀ ਖੁਸ਼ਕਿਸਮਤੀ ਸੀ ਜੋ ਮੇਰੀ ਨਜ਼ਰ ਤੁਹਾਡੇ ਤੇ ਪੈ ਗਈ। ਵਰਨਾ ਪਤਾ ਨਹੀਂ ਉਹ ਜ਼ਾਲਮ ਤੁਹਾਡਾ ਕੀ ਹਾਲ ਕਰਦੇ। ਪਤਾ ਨਹੀਂ ਇਸ ਵਕਤ ਕੇਹੜੀ ਜਗਾ ਪਏ ਤੁਸੀਂ ਅਡੀਆਂ ਰਗੜਦੇ ਹੁੰਦੇ।'

ਸ਼ੁਕਰੀਆ! ਪਰ ਉਹ ਮੇਰੇ ਨਾਲ ਲੜੇ ਕਿਉਂ? ਮੈਂ ਤਾਂ ਉਹਨਾਂ ਦਾ ਕੁਝ ਨਹੀਂ ਸੀ ਵਿਗਾੜਇਆ?'

ਉਹ! ਤੇ ਤੁਸੀਂ ਉਹਨਾਂ ਨੂੰ ਨਹੀਂ ਜਾਨਦੇ? ਚਲੋ ਮੈਂ ਦਸ ਦੇਦੀ ਹਾਂ। ਉਹ ਦੋ ਈ ਨਹੀਂ ਹਨ ਸਗੋਂ ਇਕ ਅੱਛਾ ਖਾਸਾ ਦਲ ਹੈ। ਉਹਨਾਂ ਦਾ ਸਰਦਾਰ ਬੜਾ ਜ਼ਾਲਮ ਤੇ ਕਮੀਨਾ ਹੈ। ਸਾਰਾ ਦਿਨ ਫਿਰ ਕੇ ਉਹ ਇਸ ਭਾਲ ਵਿਚ ਚਕਰ ਲੌਂਦੇ ਰਹਿੰਦੇ ਹਨ ਕਿ ਕੋਹੜੀ ਆਸਾਮੀ ਮੋਟੀ ਹੈ। ਤੇ ਜਦੋਂ ਉਹ ਨੂੰ ਇਹ ਪਕਾ ਨਿਸਚਾ ਹੋ ਜਾਂਦਾ ਹੈ ਕਿ ਇਹ ਕਾਫੀ ਮਾਲਦਾਰ ਆਸਾਮੀ ਹੈ ਤਾਂ ਕਿਸੇ ਨਾ ਕਿਸੇ ਬਹਾਨੇ ਵਰਗਲਾ ਕੇ ਉਹ ਉਹਨਾਂ ਨੂੰ ਆਪਨੇ ਖੁਫੀਆ ਅਡੇ ਤੇ ਲੈ ਜਾਂਦੇ ਹਨ ਤੇ ਪਿਛੇ ਉਸ ਦੇ ਵਾਰਸਾਂ ਪਾਸੋਂ ਮਨ ਚਾਹਿਆ ਰੁਪਇਆ ਮੰਗਦੇ ਹਨ। ਮੈਂ ਆਪ ਇਸ ਝਮੇਲੇ ਨੂੰ ਭੁਗਤ ਚੁਕੀ ਹਾਂ। ਮੇਰਾ ਇਕ ਛੋਟਾ ਭਰਾ ਜੋ ਕਿ ਮੇਰੇ ਮਾਮੇ ਦਾ ਲੜਕਾ ਸੀ ਇਕ ਵਾਰੀ ਮੇਰੇ ਪਾਸ ਮਿਲਨ ਲਈ ਆਇਆ ਤੇ ਉਹ ਇਨਾਂ ਤੋਂ ਬਾਜਾਂ ਦੇ ਪੰਜੇ ਵਿਚ ਫਸ ਗਿਆ | ਬਸ ਜੀ, ਫੇਰ ਕੀ ਸੀ, ਉਹਨਾਂ ਨੇ ਝਟ ਪਰ ਮੇਰੇ ਪਾਸੋਂ ਪੰਜ ਹਜ਼ਾਰ ਦਾ ਮੁਤਾਲਬਾ ਪੂਰਾ ਕਰਨ ਲਈ ਕਹਿ ਦਿਤਾ | ਪਰ ਮੈਂ ਕਿਸੇ ਤਰਾਂ ਚਾਲਾਕੀ ਨਾਲ ਪੁਲੀਸ ਦੇ ਅਫਸਰ ਨੂੰ ਜੋ ਕਿ ਮੇਰਾ ਦੂਰ ਦਾ ਭਰਾ ਸੀ ਦਸ ਕੇ ਉਹਨਾਂ ਨੂੰ ਫੜਵਾਨ