ਪੰਨਾ:ਨਿਰਮੋਹੀ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੯



ਨਿਰਮੋਹੀ

ਦਿਤੀਆਂ ਜੋ ਉਸਨੇ ਸ਼ਾਮ ਨੂੰ ਪ੍ਰੇਮ ਨਾਲ ਕੀਤੀਆਂ ਸਨ । ਤੇ ਦਸਿਆ ਕਿ ਤੁਸਾਂ ਨੂੰ ਮੈਂ ਆਪਣੇ ਚਾਚੇ ਦਾ ਪੁਤਰ ਭਰਾ ਦਸਿਆ ਹੈ ਤੇ ਇਹ ਵੀ ਕਿਹਾ ਹੈ ਕਿ ਮੇਰੀ ਸਾਰੀ ਜਾਇਦਾਦ ਦੇ ਤੁਸੀਂ ਹੀ ਸਰਪਰਸਤ ਹੋ | ਕੋਈ ਹਰਜ ਤੇ ਨਹੀਂ ਹੈ ਇਸ ਵਿਚ ?

'ਹਰਜ ? ਤੂੰ ਤੇ ਕਮਾਲ ਕਰ ਦਿਤਾ ਹੈ, ਫੂਲ । ਮੇਰੀ ਸਾਰੀ ਸਕੀਮ ਈ ਆਸਾਨ ਕਰ ਦਿਤੀ ਹੈ ।'

'ਇਹ ਦੱਸੋ ਪ੍ਰੇਮ ਨੂੰ ਸਵੇਰੇ ਮਿਲੋਗੇ ਜਾਂ ਹੁਨੇ । ਫੂਲ ਨੇ ਕਿਹਾ |

ਜੁਗਿੰਦਰ ਕੁਝ ਸੋਚਦਾ ਹੋਇਆ ਬੋਲਿਆ, 'ਮੇਰੇ ਖਿਆਲ ਵਿਚ ਤਾਂ ਸਵੇਰੇ ਈ ਮਿਲਿਆ ਜਾਵੇ ਤਾਂ ਚੰਗਾ ਹੈ। ਕਿਉਂ ਤੇਰਾ ਕੀ ਖਿਆਲ ਹੈ ?'

'ਖਿਆਲ ਤੇ ਮੇਰਾ ਵੀ ਇਹੋ ਹੈ । ਕਿਉਂਕਿ ਸ਼ਾਇਦ ਉਹ ਇਸ ਵੇਲੇ ਸੌਂ ਗਿਆ ਹੋਵੇ । ਤੇ ਇਹ ਵੀ ਹੋ ਸਕਦਾ ਹੈ। (ਆਪਨੀਆਂ ਅਖਾਂ ਵੱਲ ਇਸ਼ਾਰਾ ਕਰਦੀ ਹੋਈ ਬੋਲੀ) ਇਨ੍ਹਾਂ ਅੱਖਾਂ ਦੇ ਤੀਰ, ਜੋ ਉਸਨੂੰ ਜਖਮੀ ਕਰ ਚੁੱਕੇ ਹਨ, ਜਖਮਾਂ ਵਿਚ ਦੇ ਪੈਦਾ ਕਰਕੇ ਨੀਦ ਨੂੰ ਉਚਾਟ ਕਰੀ ਬੈਠੇ ਹੋਨ । ਖੈਰ, ਫਿਲ ਹਾਲ ਉਸਨੂੰ ਸਵੇਰੇ ਹੀ ਮਿਲਨਾ ਠੀਕ ਹੈ । ਫੂਲ ਸ਼ਰਾਰਤ ਭਰੇ ਢੰਗ ਨਾਲ ਬੋਲੀ ।

'ਬਿਲਕੁਲ ਠੀਕ ! ਆਪਨੀਆਂ ਜੁਲਫਾਂ ਦੇ ਜਾਲ ਵਿਚ ਐਊਂ ਫਸਾ ਲੈ ਕਿ ਉਹ ਲਖਾਂ ਤੋਂ ਕੱਖ ਵਰਗਾ ਹੋ ਜਾਏ । ਜੇ ਜਾਲ ਵਿਚ ਫਸ ਕੇ ਉਹ ਸੜਕਾਂ ਤੇ ਭੀਖ ਨਾ ਮੰਗਦਾ ਫਿਰਿਆ ਤਾਂ ਮਜ਼ਾ ਈ ਕੀ ਆਇਆ।'

'ਇਵੇਂ ਈ ਹੋਵੇਗਾ, ਮਾਸਟਰ, ਸ਼ਾਮ ਦੀ ਮਿਲਨੀ ਨੇ