ਪੰਨਾ:ਨਿਰਮੋਹੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੩


ਨਿਰਮੋਹੀ

ਸੋਲਾਂ

ਉਧਰ ਮਾਲਾ ਅਠ ਦਿਨ ਤਕ ਚਿਠੀ ਦੇ ਉਤਰ ਦੀ ਉਡੀਕ ਕਰਦੀ ਰਹੀ। ਪਰ ਕੋਈ ਉਤਰ ਨਾ ਆਇਆ। ਜਿਸ ਜੁਦਾਈ ਦੇ ਧੁੰਧਲੇ ਪ੍ਰਛਾਵੇਂ ਨੂੰ ਉਹ ਦੂਰ ਕਰਨਾ ਚਾਹੁੰਦੀ ਸੀ, ਉਹ ਪ੍ਰਛਾਵਾਂ ਸਗੋਂ ਪਕੀ ਤਰਾਂ ਉਸ ਦੇ ਦਿਲ ਤੇ ਜੰਮਦਾ ਜਾ ਰਿਹਾ ਸੀ। ਲਖ ਵਾਰ ਸੋਚਨ ਤੇ ਵੀ ਉਹ ਕਿਸੇ ਸਿੱਟੇ ਤੇ ਨਹੀਂ ਸੀ ਪਹੁੰਚ ਰਹੀ। ਜਿਸ ਜਿਸਮ ਨੂੰ ਉਹ ਹਰਦਮ ਨਰੋਆ ਰਖਨਾ ਆਪ ਫਰਜ਼ ਸਮਝਦੀ ਸੀ, ਉਹੋ ਜਿਸਮ ਹੁਨ ਗਮਾਂ ਦੀ ਭਠੀ ਵਿਚ ਝੁਲਸ਼ਨਾ ਸ਼ੁਰੂ ਹੋ ਗਿਆ ਸੀ। ਮਾਸੂਮ ਮਾਲਾ। ਜਿੰਦਗੀ ਦੀ ਸਤਾਰਵੀਂ ਪੌੜੀ ਤੇ ਪੈਰ ਰਖਦੀ ਹੀ, ਡਾਲੀ ਤੋਂ ਟੁਟੇ ਫੁਲ ਵਾਂਗ ਕੁਮਲਾਨ ਲਗ ਪਈ। ਉਹ ਸੋਚਦੀ, ਇਹੋ ਜਹੀ ਕੇਹੜੀ ਗਲਤੀ ਹੋ ਗਈ ਹੈ ਮੇਰੇ ਪਾਸੋਂ, ਜਿਸ ਦੀ ਇਹ ਸਜ਼ਾ ਮਿਲ ਰਹੀ ਹੈ? ਫਿਰ ਸੋਚਦੀ, ਸ਼ਾਇਦ ਚਿਠੀ ਨਾ ਮਿਲੀ ਹੋਵੇ। ਨਹੀਂ ਤਾਂ ਮੇਰਾ ਪ੍ਰੇਮ ਕਦੀ ਇਸ ਤਰਾਂ ਨਹੀਂ ਕਰ ਸਕਦਾ। ਉਹ ਕਦੀ ਏਨਾ ਪਥਰ ਦਿਲ ਨਹੀਂ ਹੋ ਸਕਦਾ। ਅਛਾ, ਇਕ ਚਿਠੀ ਹੋਰ ਲਿਖ ਕੇ ਦੇਖ ਲੈਂਦੀ ਹਾਂ | ਸ਼ਾਇਦ ਉਸ ਦੇ ਦਿਲ ਕੁਝ ਰਹਿਮ ਆ ਜਾਵੇ। ਇਹ ਸੋਚ ਉਹ ਇਕ ਹੋਰ ਚਿਠੀ ਪ੍ਰੇਮ ਵਲ ਲਿਖਨ ਲਗੀ।

ਮੇਰੇ ਜੀਵਨ ਦਾਤਾ

ਪਿਆਰ ਦੀ ਮੰਜਲ ਵਿਚ ਏੱਨੀ ਛੇਤੀ ਥਕ ਜਾਓਗੇ,