ਪੰਨਾ:ਨਿਰਮੋਹੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੫


ਨਿਰਮੋਹੀ

ਆਪਨੀਆਂ ਚੀਜ਼ਾਂ ਤੋਂ ਮੈਨੂੰ ਸੁਰਖੁਰੂ ਕਰੋ।

ਆਪਨੇ ਚੰਨ ਦੀ ਦਰਸ ਭੁਖੀ
ਮਾਲਾ

*****

ਇਕ ਸਚੀ ਪੁਜਾਰਨ ਵਲੋਂ ਜਿਸ ਦੇਵਤਾ ਦੀ ਰੋਜ਼ ਹੀ ਦਿਨ ਵਿਚ ਕਈ ਕਈ ਵਾਰ ਆਰਤੀ ਉਤਾਰੀ ਜਾਂਦੀ ਹੈ, ਜਿਸ ਦੇ ਦਰਸ਼ਨ ਦੀ ਸਿਰਫ ਇਕ ਝਲਕ ਪੌਣ ਲਈ ਲਖਾਂ ਯਤਨ ਕੀਤੇ ਜਾ ਰਹੇ ਹਨ, ਉਹ ਦੇਵਤਾ ਸਚੀ ਪੂਜਾ ਨੂੰ ਛਡ ਇਕ ਨਕਲੀ ਤੇ ਪਖੰਡਨ ਪੁਜਾਰਨ ਦੇ ਪੰਜੇ ਵਿਚ ਬੁਰੀ ਤਰਾਂ ਜਕੜੀਂਦਾ ਜਾ ਰਿਹਾ ਹੈ।

ਪੂਰੇ ਦਸ ਦਿਨ ਫੂਲ ਦੇ ਕੋਠੇ ਤੇ ਰਹਿ ਕੇ ਜਦ ਉਹ ਆਪਨੇ ਮਕਾਨ ਤੇ ਆਇਆ ਤਾਂ ਉਸ ਦੀ ਕਾਇਆਂ ਹੀ ਪਲਟ ਗਈ ਹੋਈ ਸੀ। ਉਹ ਪ੍ਰੇਮ ਜੇਹੜਾ ਆਪਨੀ ਬਚਪਨ ਦੀ ਸਾਥਨ ਮਾਲਾ ਲਈ ਜਾਨ ਤਕ ਦੇਨ ਨੂੰ ਤਿਆਰ ਰਹਿੰਦਾ ਸੀ,ਓਹ ਪ੍ਰੇਮ, ਅਜ ਇਕ ਨਿਰਲਜ,ਤੇ ਸਮਾਜ ਦੇ ਕੋੜ੍ਹ ਹਥੀਂ ਚੜ੍ਹ ਕੇ, ਬੇਗੁਨਾਹ ਤੇ ਮਜਲੂਮ ਮਾਲਾ ਦੇ ਖਿਲਾਫ ਜ਼ਹਿਰ ਘੋਲ ਰਿਹਾ ਹੈ। ਕਿਸੇ ਬਜ਼ੁਰਗ ਨੇ ਠੀਕ ਕਿਹਾ ਹੈ ਕਿ ਸਿਖਾਵਟ ਤੇ ਪੱਥਰ ਪਾੜ ਸੁਟਦੀ ਹੈ। ਫਿਰ ਇਹ ਤੇ ਦੋ ਦਿਲ ਹਨ, ਮੋਮ ਨਾਲੋਂ ਵੀ ਨਰਮ ਤੇ ਸ਼ੀਸ਼ੇ ਤੋਂ ਵੀ ਜਿਆਦਾ ਨਾਜ਼ਕ ਜੋ ਜਰਾ ਜਿੱਨੀ ਠੇਸ ਨਾਲ ਹੀ ਚੂਰ ਚੂਰ ਹੋਨੋਂ ਨਹੀਂ ਬਚਦੇ।

ਹਾਲਾ ਤਕ ਜੁਗਿੰਦਰ ਨੇ ਪ੍ਰੇਮ ਨੂੰ ਜੋ ਕੁਝ ਦਸਿਆ ਤੇ ਪੜ੍ਹਾਇਆ ਸਿਖਾਇਆ ਸੀ, ਉਹ ਸਿਰਫ ਜਬਾਨ ਜਮਾ ਖਰਚ ਤੇ ਮਾਲਾ ਵਲੋਂ ਲਿਖੇ ਆਪਨੇ ਵਲ ਪ੍ਰੇਮ ਪਤਰ ਦਿਖਾਨ ਹਾਲੀ ਤੁਕ ਪੜਾਇਆ ਲਿਖਾਏ ਹੀ ਸੀ। ਤੇ ਮਾਲਾ ਵੀ