ਪੰਨਾ:ਨਿਰਮੋਹੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

૧૪

ਨਿਰਮੋਹੀ

'ਪਰ ਬਾਬਾ ਜੀ, ਆਪਣੀ ਕੁਟੀਆ, ਤਾਂ ਵਿਖਾ ਛਡੋ ਤਾਂ ਕਿ ਅਸੀਂ ਆਪ ਦੇ ਦਰਸ਼ਨਾਂ ਲਈ ਆ ਸਕੀਏ।'

'ਕਲ ਈ ਮੈਂ ਤੁਸਾਂ ਨੂੰ ਕੁਟੀਆ ਵਿਚ ਲੈ ਚਲਾਂ ਗਾ । ਇਹ ਕਹਿੰਦੇ ਹੋਏ ਬਾਬਾ ਜੀ ਅਗੇ ਨੂੰ ਚਲ ਪਏ, ਤੇ ਅਸੀਂ ਆਪਨੇ ਡੇਰੇ ਨੂੰ ਆ ਗਏ।

ਬੜੀ ਹੀ ਮੁਸ਼ਕਲ ਨਾਲ ਰਾਤ ਲੰਘਾਈ, ਦਿਨ ਚੜ੍ਹ ਹੀ ਜਲਦੀ ਨਾਲ ਨਹਾ ਧੋ ਕੇ ਕਪੜੇ ਪਾਏ ਤੇ ਮਹਾਤਮਾਂ ਜੀ ਦੇ ਦਰਸ਼ਨਾਂ ਨੂੰ ਚਲ ਪਏ। ਸਾਡੇ ਜਾਨ ਤੇ ਕੀਰਤਨ ਦੀ ਤਿਆਰੀ ਹੋ ਰਹੀ ਸੀ। ਮੈਂ ਤੇ ਪ੍ਰਕਾਸ਼ ਦੋਵੇਂ ਹੀ ਸੰਤਾਂ ਦੇ ਆਸ ਪਾਸ ਜਾ ਕੇ ਬੈਠ ਗਏ। ਸੰਤਾਂ ਦਾ ਕੀਰਤਨ ਸੁਣ ਸਾਡੇ ਦਿਲ ਨੂੰ ਇਉਂ ਹਲੂੰਣੇ ਔਣ ਲਗ ਪਏ, ਜਿਵੇਂ ਕਿ ਅਸੀਂ ਸਚ ਮੁਚ ਹੀ ਸਵੱਰਗ ਵਿਚ ਬੈਠੇ ਕੋਈ ਇਲਾਹੀ ਮਸਤੀ ਲੈ ਰਹੇ ਹਾਂ। ਪਰ ਸੰਤਾਂ ਦੇ ਉਪਦੇਸ਼ ਵਿਚ ਇਕ ਗਲ ਰਹਿ ਰਹਿ ਕੇ ਮੇਰੇ ਦਿਲ ਨੂੰ ਖਟਕਦੀ ਸੀ। ਉਹ ਸੀ ਕਿਸੇ ਵੀ ਗਲ ਦੇ ਮਗਰੋਂ ਸੰਤਾਂ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਦੋ ਸ਼ਬਦ "ਨਿਰਮੋਹੀ ਪ੍ਰੀਤਮ"। ਨਾ ਜਾਨੇ ਇਸਦੀ ਕੀ ਵਜਾਹ ਸੀ। ਖੇੈਰ, ਕੀਰਤਨ ਖਤਮ ਹੋਣ ਤੇ ਸੰਤਾਂ ਪਾਸੋਂ ਪੁਛਾਂਗੇ। ਇਹ ਸੋਚ ਚੁਪ ਚਾਪ ਸੁਨਦੇ ਰਹੇ ਰਸਮਈ ਸਤਿਗੁਰਾਂ ਦੀ ਬਾਣੀ।

ਕੀਰਤਨ ਪਿਛੋਂ ਸੰਤਾਂ ਨਾਲ ਗਲ ਬਾਤ ਕਰਨ ਲਈ ਅਸੀਂ ਕਾਫੀ ਹੱਦ ਤਕ ਕਾਹਲੇ ਪੈ ਚੁਕੇ ਸਾਂ। ਸੋ ਜਲਦੀ ਨਾਲ ਉਹਨਾਂ ਪਾਸੋਂ ਇਜਾਜ਼ਤ ਮੰਗੀ । ਜਿਸ ਦੇ ਉਤਰ ਵਿਚ ਉਹਨਾਂ ਕਿਹਾ-

ਬੇਟਾ ! ਅੱਜ ਤੇ ਮੈਂ ਬਹੁਤ ਥੱਕ ਗਿਆ ਹਾਂ। ਪਰ