ਪੰਨਾ:ਨਿਰਮੋਹੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੬



ਨਿਰਮੋਹੀ

ਦਾ ਤਾਂ ਅਜੇ ਦੋ ਦਿਨ ਦਾ ਅਕਰਾਰ ਸੀ।

ਕੋਈ ਅੰਨ੍ਹਾ ਆਪਨੇ ਗਲ ਵਿਚ ਪਏ ਹੋਏ ਹਾਰ ਦਾ ਰੰਗ ਦੇਖ ਸਕਦਾ ਹੈ ਉਹੋ ਹਾਲ ਪ੍ਰੇਮ ਦਾ ਸੀ। ਸ਼ਕ ਦੀ ਅਗ ਨੇ ਉਸਨੂੰ ਅੰਨ੍ਹਾ ਬਨਾ ਦਿਤਾ ਸੀ। ਉਸ ਵਿਚ ਏਨੀ ਸਮਰਥਾ ਹੀ ਨਹੀਂ ਸੀ ਜੋ ਜੁਗਿੰਦਰ ਦੀ ਲਚ ਪਾਰਟੀ ਨੂੰ ਪਹਿਚਾਨ ਸਕੇ। ਸਚ ਮੁਚ ਸਿਖਾਵਟ ਇਨਸਾਨ ਦਾ ਦਿਮਾਗ ਪੋਲਾ ਕਰ ਦੇਂਦਾ ਹੈ। ਸੋਚ ਸਮਝ ਦੀ ਸ਼ਕਤੀ ਉਸ ਵਿਚੋਂ ਇਉਂ ਉਡ ਜਾਂਦੀ ਹੈ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਦੋਸਤ ਨੂੰ ਦੁਸ਼ਮਨ ਤੇ ਦੁਸ਼ਮਨ ਨੂੰ ਦੋਸਤ ਬਨਾ ਦੇਨਾ ਤਾਂ ਇਸਦੇ ਖਬੇ ਹਥ ਦਾ ਕੰਮ ਹੈ।

ਸਤਾਰਾਂ

ਪ੍ਰੇਮ ਨੂੰ ਘਰ ਪੁਚਾ ਕੇ ਜੁਗਿੰਦਰ ਫੂਲ ਦੇ ਕੋਠੇ ਤੇ ਪਹੁੰਚਾ ਤੇ ਜੋ ਵੀ ਗੱਲਾਂ ਉਸਦੀਆਂ ਪ੍ਰੇਮ ਨਾਲ ਹੋਈਆਂ ਸਨ ਸਭ ਦਸ ਦਿਤੀਆਂ। ਤੇ ਕਿਹਾ, 'ਦੋ ਦਿਨ ਤਕ ਉਸਨੂੰ ਮਾਲਾ ਦੀਆਂ ਮੇਰੇ ਵਲ ਲਿਖੀਆਂ ਚਿੱਠੀਆਂ ਵੀ ਦਿਖਾਆਂ ਹਨ। ਜੇ ਰਬ ਨੇ ਚਾਹਿਆ ਤਾਂ ਮੈਂ ਜਰੂਰ ਸਫਲ ਹੋ ਜਾਵਾਂਗਾ। ਤੀਰ ਨਿਸ਼ਾਨੇ ਤੇ ਲਗ ਚੁਕਾ ਹੈ। ਪੰਛੀ ਤੜਫ ਤੜਫ ਕੇ ਫੜ ਫੜਾ ਰਿਹਾ ਏ। ਇਹੋ ਵੇਲਾ ਹੈ, ਜੇ ਹਥੋਂ ਨਿਕਲ ਗਿਆ ਹੈ ਸਮਝੋ ਫਿਰ ਅਸੀਂ ਆਪਣੇ ਮਕਸਦ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ।' ਸੁਨ ਕੇ ਫੂਲ ਕੁਮਾਰੀ ਬੋਲੀ-