ਪੰਨਾ:ਨਿਰਮੋਹੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੦



ਨਿਰਮੋਹੀ

ਚੀਜ਼ ਨਾਲ ਪਿਆਰ ਪੌਣ ਲਈ, ਕਾਫੀ ਤਕਲੀਫ ਉਠਾਨੀ ਪੈਂਦੀ ਏ। ਖੈਰ, ਛਡੋ ਇਨਾਂ ਗਲਾਂ ਨੂੰ। ਫਿਲਮ ਦੇਖਨ ਨਾਲ ਜਰੂਰ ਤੁਸਾਂ ਦਾ ਦਿਲ ਖੁਸ਼ ਹੋ ਉਠੇਗਾ।'

ਵਾਪਸ ਘਰ ਪਹੁੰਚਨ ਤੇ ਉਸ ਦੇ ਮਾਮੇ ਨੇ ਪੁਛਿਆ, ਕੀ ਗਲ ਹੈ? ਪੁਤਰ, ਅਜ ਕਲ ਤੇ ਤੇਰੇ ਦਰਸ਼ਨ ਈ ਬੜੇ ਮਹਿੰਗੇ ਹੋ ਗਏ ਨੇ। ਹਰ ਵਕਤ ਉਦਾਸ ਚੁਪ ਤੇ ਜਾਂ ਘਰ ਗਾਇਬ। ਮੈਂ ਸਮਝਦਾ ਸਾਂ ਕਿ ਲਖਨਊ ਤੋਂ ਔਣ ਤੇ ਭਰਾ ਦਿਲ ਇਸ ਲਈ ਅਫਸੋਸਿਆ ਗਿਆ ਹੈ ਕਿ ਆਪਨੇ ਭੇਣ ਭਰਾ ਦੀ ਯਾਦ ਆ ਰਹੀ ਹੋਵੇਗੀ। ਤੇ ਥੋੜੇ ਦਿਨਾਂ ਵਿਚ ਆਪ ਠੀਕ ਹੋ ਜਾਵੇਗਾ | ਪਰ ਤੇਰੇ ਪਿਤਾ ਦੀ ਚਿੱਠੀ ਆਈ ਹੈ ਕਿ ਤੂੰ ਲਖਨਊ ਵਿਆਹ ਤੇ ਗਿਆ ਈ ਨਹੀਂ।

ਮੇਰੇ ਕੋਲੋਂ ਸਭ ਸਾਮਾਨ ਆਦ ਲੈ ਕੇ ਤੂੰ ਲਖਨਊ ਗਿਆ, ਤੇ ਦਸ ਦਿਨ ਪਿਛੋਂ ਵਾਪਸ ਆਇਆ। ਪਰ ਚਿਠੀ ਦਸਦੀ ਹੈ ਕਿ ਤੂੰ ਲਖਨਊ ਗਿਆ ਈ ਨਹੀਂ। ਫਿਰ ਇਹ ਦਸ ਦਿਨ ਗੁੰਮ ਕਿਥੇ ਰਿਹਾ?

'ਮਾਮਾ ਜੀ, ਮੈਂ ਘਰੋਂ ਤਾਂ ਵਿਆਹ ਗਿਆ ਸਾਂ। ਪਰ ਰਸਤੇ ਵਿਚ ਕੁਝ ਬਦਮਾਸ਼ਾਂ ਨਾਲ ਝਗੜਾ ਹੋ ਗਿਆ! ਮੈਂ ਜਖਮੀ ਹੋ ਗਿਆ। ਰਾਹ ਜਾਂਦੀ ਇਕ ਕੁੜੀ ਦੇ ਦ ਰਹਿਮ ਆ ਗਿਆ ਤੇ ਮੈਨੂੰ ਚੁਕਾ ਕੇ ਉਹ ਆਪਣੇ ਘਰ ਲੈ ਗਈ ਉਥੇ ਈ ਮੇਰੇ ਜਖਮਾਂ ਦਾ ਇਲਾਜ ਹੁੰਦਾ ਰਿਹਾ। ਪੂਛਨ ਪਤਾ ਲਗਾ ਕਿ ਉਹ ਮੇਰੇ ਮਿੱਤਰ ਜੁਗਿੰਦਰ ਦੀ ਭੈਣ ਹੈ ਰਿਸ਼ਤਾ ਚੋਂ। ਜੁਗਿੰਦਰ ਵੀ ਅਜ ਕਲ ਏਥੇ ਦਿਲੀ ਆਇਆ ਹੋਇਆ ਹੈ ਤੇ ਉਸ ਕੋਲੋਂ ਮੈਨੂੰ ਗੱਲਾਂ ਦਾ ਪਤਾ ਹੈ। ਉਨ੍ਹਾਂ ਕਰਕੇ ਈ