ਪੰਨਾ:ਨਿਰਮੋਹੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੧



ਨਿਰਮੋਹੀ

ਮੈਂ ਅਜ ਕਲ ਚੁਪ ਚੁਪਾਤਾ ਸਭ ਕੁਝ ਸਹਿ ਰਿਹਾ ਵਾਂ।

'ਤੇਰਾ ਉਹ ਮਿਤਰ ਲਖਨਊ ਦਾ ਰਹਿਨ ਵਾਲਾ ਹੈ?'

'ਹਾਂ, ਮਾਮਾ ਜੀ, ਗਨੇਸ਼ ਗੰਜ ਆਰੀਆ ਸਮਾਜ ਰੋਡ ਤੇ ਜੇਹੜਾ ਅਨੰਦ ਭਵਨ ਹੈ ਨਾ, ਉਸ ਵਿਚ ਰਹਿੰਦਾ ਹੈ ਉਹ। ਥੋੜੇ ਦਿਨ ਹੋਏ ਉਸ ਦੀ ਮਾਂ ਗੁਜਰ ਗਈ ਹੈ ਤੇ ਇਸ ਲਈ ਉਹ ਏਥੇ ਆਪਨੇ ਰਿਸ਼ਤੇ ਦੀ ਭੈਣ ਕੋਲ ਕੁਝ ਦਿਨ ਬਿਤਾਨ ਵਾਸਤੇ ਆਇਆ ਹੈ।

'ਤੇ ਇਸ ਦਾ ਮਤਲਬ ਹੈ ਉਸ ਨੇ ਮਾਲਾ ਬਾਰੇ ਕੋਈ ਜੋ ਗਲਤ ਫਹਿਮੀ ਤੇਰੇ ਦਿਲ ਵਿਚ ਪਾਈ ਏ, ਪ੍ਰੇਮ, ਜਿਸ ਨਾਲ ਤੂੰ ਏੱਨਾ ਉਤਾਵਲਾ ਹੋ ਰਿਹਾ ਏਂ। ਕੀ ਇਹ ਜੁਗਿੰਦਰ ਸੇਠ ਰਾਮ ਦਿਆਲ ਦਾ ਮੁੰਡਾ ਤੇ ਨਹੀਂ ਜਿਸ ਨੂੰ ਮਰਿਆਂ ਕਾਫੀ | ਅਰਸਾ ਹੋ ਗਿਆ ਏ?' ਜੀ ਹਾਂ, ਉਹੋ ਏ।

'ਫੇਰ ਤਾਂ ਜਰੂਰ ਉਸਨੇ ਤੈਨੂੰ ਕਿਸੇ ਸ਼ਕ ਵਿਚ ਫਸਾ ਦਿਤਾ ਹੈ। ਉਹ ਤੇ ਖੁਦ ਕਾਫੀ ਅਵਾਰਾ ਗਰਦ ਕਿਸਮ ਦਾ ਮੁੰਡਾ ਹੈ।

'ਨਹੀਂ, ਮਾਮਾ ਜੀ, ਉਸ ਨੇ ਸਭ ਕੁਝ ਠੀਕ ਕਿਹਾ ਹੈ। ਏਥੋਂ ਤਕ ਕਿ ਕਲ ਉਸਨੇ ਮੈਨੂੰ ਉਹ ਚਿਠੀਆਂ ਵੀ ਦਿਖਾਨੀਆਂ ਹਨ ਜੋ ਮਾਲਾ ਨੇ ਜੁਗਿੰਦਰ ਨੂੰ ਆਪਣੇ ਪਿਆਰ ਦੀਆਂ ਲਿਖੀਆਂ ਸਨ।'

'ਚੰਗਾ ਫਿਰ ਤੂੰ ਕਲ ਉਹ ਪ੍ਰੇਮ ਪਤਰ ਦੇਖ ਲੈ, ਪਰ ਮੈਨੂੰ ਵਿਸ਼ਵਾਸ ਨਹੀਂ ਔਂਦਾ। ਤੂੰ ਅਪਨਾ ਸ਼ਕ ਮਿਟਾ ਲੈ ਤੇ ਅਪਨਾ ਸ਼ਕ ਮਿਟਾਨ ਵਾਸਤੇ ਆਪ ਲਖਨਊ ਜਾਵਾਂਗਾ |