ਪੰਨਾ:ਨਿਰਮੋਹੀ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੨



ਨਿਰਮੋਹੀ

ਨਾਲੇ ਮੈਨੂੰ ਉਸ ਤਰਾਂ ਵੀ ਲਖਨਊ ਕੁਝ ਕੰਮ ਹੈ। ਤੂੰ ਐਵੇਂ ਫਿਕਰ ਨ ਕਰ। ਮੈਨੂੰ ਯਕੀਨ ਹੈ ਕਿ ਤੇਰੇ ਦਿਲ ਤੇ ਸੱਟ ਨਹੀਂ ਲਗੇਗੀ।

'ਭਰੋਸਾ ਤੇ ਮੈਨੂੰ ਵੀ ਕਾਫੀ ਸੀ, ਮਾਮਾ ਜੀ, ਪਰ ਲਿਖੇ ਨੂੰ ਕੌਣ ਮੇਟ ਸਕਦਾ ਹੈ।'

'ਚੰਗਾ, ਜਾ ਆਰਾਮ ਕਰ। ਜੋ ਹੋਵੇਗਾ ਆਪੇ ਸਾਮਨੇ ਆ ਜਾਵੇਗਾ।'


ਅਠਾਰਾਂ

ਇਕ ਕੰਗਾਲ ਭਿਖਾਰੀ ਨੂੰ ਜੋ ਬੜੀ ਮੁਸ਼ਕਲ ਨਾਲ ਸਾਰੇ ਦਿਨ ਵਿਚ ਅੱਠ ਸਤੇ ਆਨੇ ਕਮਾਂਦਾ ਹੋਵੇਂ ਇਕ ਦਮ ਹੀ ਕਿਸੇ ਦਿਨ ਜੇ ਦੋ ਚਾਰ ਰੁਪਏ ਮਿਲ ਜਾਨ ਤਾਂ ਉਸ ਦਾ ਦਿਲ ਉਹ ਰੁਪਏ ਖਰਚਨ ਨੂੰ ਹਰ ਵਕਤ ਤੜਫਦਾ ਰਹਿੰਦਾ ਹੈ, ਕਿਸੇ ਤਰਾਂ ਮੈਂ ਐਹ ਚੀਜ਼ ਖਾ ਲਵਾਂ ਉਹ ਚੀਜ਼ ਲੈ ਲਵਾਂ ਉਸੇ ਤਰਾਂ ਜਦੋਂ ਜੁਗਿੰਦਰ ਨੇ ਆਪ ਕਚੀ ਗਲ ਚਿਠੀਆ ਰਾਹੀਂ ਪਕੀ ਕਰ ਲਈ ਤਾਂ ਉਸ ਦਾ ਦਿਨ ਰਾਤ ਵਿਚ? ਦਸ ਪੰਦਰਾਂ ਵਾਰ ਉਠ ਉਠ ਕੇ ਇਹ ਸੋਚਦਾ ਰਿਹਾ ਕਿ ਕਦੋਂ ਦਿਨ ਆਵੇ ਤੇ ਕਦੋਂ ਮੈਂ ਆਪਨਾ ਕਾਰਨਾਮਾ ਆਪਨੇ ਦੇ ਦੇ ਸਾਮਨੇ ਪੇਸ਼ ਕਰ ਸੱਕਾਂ।