ਪੰਨਾ:ਨਿਰਮੋਹੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੭



ਨਿਰਮੋਹੀ

ਉਨੀਂ

ਜਿਵੇਂ ਸੁਪ ਨੂੰ ਸਿਰ ਤੇ ਲਟਕਦਾ ਦੇਖ ਡਰਪੋਕ ਆਦਮੀ ਦਾ ਲਹੂ ਸੁਕ ਜਾਂਦਾ ਹੈ, ਉਹ ਹਾਲ ਇਸ ਵੇਲੇ ਪ੍ਰੇਮ ਦਾ ਸੀ। ਚਿਠੀਆਂ ਪੜ੍ਹ ਕੇ ਉਸ ਦੀ ਹਾਲਤ ਉਸ ਛਤ ਵਰਗੀ ਸੀ ਜਿਸ ਬਲਿਓਂ ਥੰਮੀ ਨਿਕਲ ਜਾਨ' ਕਰਕੇ ਹਰ ਵੇਲੇ ਇਹੋ ਮਹਿਸੂਸ ਹੁੰਦਾ ਹੈ ਕਿ ਛਤ ਹਨ ਵੀ ਡਿਗੀ ਤੇ ਹੁਨ ਵੀ ਡਿਗੀ। ਪ੍ਰੇਮ ਵੀ ਕੁਝ ਇਉਂ ਈ ਹਿਚਕੋਲੇ ਖਾ ਰਿਹਾ ਸੀ ਕਿ ਉਸ ਦੇ ਮਾਮੇ ਨੇ ਕੁਰਸੀ ਤੇ ਬੈਠਦੇ ਹੋਇਆਂ ਕਿਹਾ

'ਪ੍ਰੇਮ, ਮੈਂ ਅਜ ਲਖਨਊ ਜਾ ਰਿਹਾ ਹਾਂ। ਬੋਲ ਕੋਈ ਤੇ ਸੁਨਹ ਵਗੈਰਾ ਹੈ ਤਾਂ।' 'ਨਹੀਂ ਮਾਮਾ ਜੀ, ਮੈਂ ਸੁਨਾਹ ਕੀ ਦੇਨਾ ਹੈ? ਵੈਸੇ ਮੇਰੀ ਘਰਦਿਆਂ ਨੂੰ ਨਮਸਤੇ ਕਹਿ ਛਡਨੀ।'

'ਬਸ, ਹੋਰ ਕੁਝ ਨਹੀਂ? ਉਸ ਦੇ ਮਾਮੇ ਨੇ ਜਰਾ ਸ਼ਰਾਰਤ ਭਰੇ ਲਹਿਜੇ ਵਿਚ ਕਿਹਾ।

'ਜੀ ਨਹੀਂ। ਉਸਨੇ ਅਗੋਂ ਮੁਖਤਸਰ ਜਿਹਾ ਜਵਾਬ ਦਿਤਾ।

ਕਿਉਂ ਐਵੇਂ ਪ੍ਰੇਸ਼ਾਨ ਹੋ ਰਿਹਾ ਹੈ, ਪ੍ਰੇਮ? ਮੈਂ ਉਥੇ ਤੇ ਈ ਜਾ ਰਿਹਾ ਹਾਂ। ਜੋ ਵੀ ਸਹੀ ਹਾਲਾਤ ਹੋਨਗੇ ਮੈਂ ਤੈਨੂੰ ਫੌਰਨ ਪੁਚਾ ਦੇਵਾਂਗਾ। ਇਸ ਵਿਚ ਚਿੰਤਾ ਕਰਨ ਦੀ ਭਲਾ ਕੀ ਜਰੂਰਤ ਹੈ? ਜੇ ਕਹੇਂ ਤਾਂ ਮਾਲਾ ਨੂੰ ਮੈਂ ਅਪਨੇ ਨਾਲ ਈ ਲਈ ਆਵਾਂ ਤਾਂ ਕਿ ਪੰਜ ਸਤ ਦਿਨ ਇਥੇ ਰਹਿ ਕੇ ਉਹ ਤੇਰੇ ਸ਼ਕ