ਪੰਨਾ:ਨਿਰਮੋਹੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੮


ਨਿਰਮੋਹੀ

ਦੇ ਬੱਦਲ ਮਿਟਾ ਦੇਵੇ।'

'ਨਹੀਂ ਨਹੀਂ, ਮਾਮਾ ਜੀ, ਨਾ ਤੁਸੀਂ ਕੁਝ ਉਸ ਤੋਂ ਪੁਛਨਾ ਤੇ ਨਾ ਹੀ ਨਾਲ ਲਿਔਣ ਦੀ ਕੋਸ਼ਸ਼ ਕਰਨੀ। ਮੇਰਾ ਦਿਲ ਉਸ ਤੋਂ ਫਿਰ ਚੁਕਾ ਹੈ। ਜਦ ਉਸ ਨੇ ਮੇਰੇ ਪ੍ਰੇਮ ਦੀ ਕੋਈ ਕਦਰ ਨਹੀਂ ਕੀਤੀ ਤਾਂ ਫਿਰ ਮੈਂ ਈ ਕਿਉਂ ਬੈਠਾ ਹੌਕ ਭਰਦਾ ਰਹਾਂ?'

'ਐਵੇਂ ਜਿਦ ਨਹੀਂ ਕਰੀ ਦੀ, ਪੁਤਰ। ਕੁੜੀ ਵਾਲਿਆਂ ਸਗਨ ਭੇਜ ਦਿੱਤਾ ਹੈ ਤੇ ਤੇਰੇ ਘਰਦਿਆਂ ਉਸਨੂੰ ਜੀ ਆਇਆ ਕਹਿ ਕੇ ਪ੍ਰਵਾਨ ਕਰ ਲੀਤਾ ਹੈ। ਸਾਰੇ ਰਿਸ਼ਤੇਦਾਰਾਂ ਵਿਚ ਇਹ ਖਬਰ ਫੈਲ ਚੁੱਕੀ ਹੈ। ਕਿਉਂ ਆਪਨੇ ਮਾਂ ਪਿਉ ਦੀ ਇਜ਼ਤ ਖਰਾਬ ਕਰਨ ਲਗਾ ਏਂ?'

'ਪਰ ਮੈਂ ਉਸ ਨਾਲ ਵਿਆਹ ਕਿਵੇਂ ਕਰ ਸਕਦਾ ਹਾਂ ਮਾਮਾ ਜੀ, ਜੋ ਇਕ ਨੂੰ ਛਡ ਕੇ ਦੂਸਰੇ ਦੇ ਪਿਛੇ ਭਜਦੀ ਫਿਰੇ? ਮੇਰੇ ਪਾਸ ਪਕੇ ਸਬੂਤ ਹਨ। ਫਿਰ ਭਲਾ ਮੈਂ ਅਖੀ ਦੇਖਕੇ ਮਖੀ ਕਿਵੇਂ ਖਾ ਲਵਾਂ? ਉਸਦੇ ਜੁਗਿੰਦਰ ਵੱਲ ਲਿਖੇ ਪ੍ਰੇਮ ਪਤਰ ਮੈਂ ਪੜ੍ਹ ਚੁੱਕਾ ਹਾਂ।'

'ਪਰ ਕੀ ਪਤਾ ਹੈ, ਪ੍ਰੇਮ, ਇਹ ਖਾਲੀ ਸ਼ਰਾਰਤ ਹੋਵੇ! ਕਿਸੇ ਨੇ ਖਾਹ ਮੁਖਾਹ ਤੈਨੂੰ ਗਲਤ ਰਸਤੇ ਤੇ ਪੌਣ ਲਈ ਇਹ ਕਦਮ ਚੁਕਿਆ ਹੋਵੇ।'

'ਇਹ ਹੋ ਸਕਦਾ ਹੈ, ਮਾਮਾ ਜੀ। ਪਰ ਮੈਂ ਉਸ ਦੇ ਹਥਾਂ ਦੀ ਲਿਖਾਵਟ ਤੇ ਪੈਹਚਾਨਦਾ ਹਾਂ ਨਾ।'

ਹੋ ਸਕਦੈ ਬਈ, ਠੀਕ ਹੋਵੇ। ਪਰ ਫੇਰ ਵੀ ਮੈਂ ਪਤਾ ਲੈ ਕੇ ਈ ਆਵਾਂਗਾ | ਇਹ ਕਹਿ ਉਸਨੇ ਘੜੀ ਦੇਖੀ।