ਪੰਨਾ:ਨਿਰਮੋਹੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੧



ਨਿਰਮੋਹੀ

ਉਹਨਾਂ ਨਾਲ ਬੇਇਨਸਾਫੀ ਕਰ ਰਹੀ ਏ? ਮੇਰੇ ਵਿਚ ਤੇ | ਕੋਈ ਵੀ ਇਹੋ ਜਿਹਾ ਗੁਣ ਨਹੀਂ ਹੈ ਜਿਸ ਨਾਲ ਮੈਂ ਕੋਈ ਸਿਫਤ ਕਰਵਾ ਸਕਾਂ।'

ਫੂਲ ਕੁਝ ਬੋਲਨ ਹੀ ਲਗੀ ਸੀ ਕਿ ਜੁਗਿੰਦਰ ਆ | ਗਿਆ ਤੇ ਤਿੰਨੇ ਜਨੇ ਖਾਨੇ ਦੀ ਮੇਜ਼ ਤੇ ਬੈਠ ਗਏ। ਜਦ ਮਨ ਮਰਜੀ ਜਿੱਨਾ ਖਾ ਪੀ ਕੇ ਉਹ ਉਠੇ ਤਾਂ ਵੇਹਲੇ ਹੋ ਉਹ ਮਾਲਾ ਦੀਆਂ ਚਿੱਠੀਆਂ ਲੈ ਕੇ ਫੂਲ ਨੂੰ ਸੁਨੌਣ ਲਗੇ। ਪਹਿਲੀ ਚਿਠੀ ਦਾ ਮਜਮੂਨ ਕੁਝ ਇਸ ਤਰਾਂ ਦਾ ਸੀ:

ਮੇਰੇ ਦੇਵਤਾ!


ਤੁਸੀਂ ਹੈਰਾਨ ਹੋਵੋਗੇ ਕਿ ਮੈਂ ਬਿਨਾਂ ਜਾਨ ਪਹਿਚਾਨ ਤੁਹਾਨੂੰ ਚਿਠੀ ਕਿਉਂ ਲਿਖ ਰਹੀ ਹਾਂ। ਪਰ ਨਹੀਂ, ਮੈਂ ਤੁਹਾਨੂੰ ਕਿਨੇ ਚਿਰਾਂ ਤੋਂ ਦੇਖ ਰਹੀ ਸੀ। ਪਰ ਕਦੀ ਖਿਆਲਾਂ ਵਿਚ ਲਿਔਨ ਦੀ ਕੋਸ਼ਸ਼ ਨਾ ਕੀਤੀ। ਇਕ ਦਿਨ ਅਚਾਨਕ ਤੁਹਾਡੇ ਨਾਲ ਮੇਰੀ ਟਕਰ ਹੋ ਗਈ। ਯਾਦ ਹੈ ਕਦੋਂ? ਜਦੋਂ ਕਿ ਮੈਂ ਪਹਿਲੇ ਦਿਨ ਕਾਲਜ ਆਈ ਸਾਂ ਤੇ ਤੁਹਾਨੂੰ ਕਾਲਜ ਦੇ ਦਰਵਾਜੇ ਪਾਸ ਖਲੋਤੇ ਦੇਖ ਮੇਰੀਆਂ ਅਖਾਂ ਮਿਲ ਗਈਆਂ ਸਨ। ਬਹੁਤੇਰਾ ਮਨ ਰੋਕਿਆ ਪਰ ਕਮਬਖਤ ਜਰਾ ਵੀ ਨਾ ਮਨਿਆ। ਮੇਰੇ ਦਿਲ ਵਿਚ ਕਿਸੇ ਦੂਸਰੇ ਦੇ ਪਿਆਰ ਨੇ ਘਰ ਬਨਾ ਰਖਿਆ ਹੈ। ਉਸ ਪਿਆਰ ਨੂੰ ਮੈਂ ਦਿਲੋਂ ਨਹੀਂ ਕਢ ਸਕਦੀ। ਫਿਰ ਵੀ ਤੁਸਾਂ ਦੀ ਰੋਜ ਦੀ ਦੇਖਾ ਦੇਖੀ ਮੇਰੇ ਦਿਲ ਨੂੰ ਤੁਹਾਡੇ ਨਾਲ ਦਿਲ ਚਸਪੀ ਲੈਣ ਲਈ ਮਜਬੂਰ ਕਰ ਰਹੀ ਏ।

ਕਈਆਂ ਦਿਨਾਂ ਤੋਂ ਤੁਸੀਂ ਨਜ਼ਰ ਨਹੀਂ ਆ ਰਹੇ। ਤੁਸਾਂ ਨੂੰ ਦੇਖਨ ਲਈ ਮਨ ਲਲਚਾ ਰਿਹਾ ਹੈ, ਇਸੇ ਲਈ