ਪੰਨਾ:ਨਿਰਮੋਹੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੨



ਨਿਰਮੋਹੀ

ਹਿੰਮਤ ਕਰਕੇ ਇਹ ਚਿਠੀ ਲਿਖ ਰਹੀ ਹਾਂ। ਪਰਸੋਂ ਐਤਵਾਰ ਸ਼ਾਮ ਨੂੰ ਮੈਂ ਕਿਸੇ ਬਹਾਨੇ ਲਾਲ ਬਾਗ ਪਹੁੰਚਾਂਗੀ। ਤੁਸੀਂ ਮੈਨੂੰ ਉਥੇ ਮਿਲਨ ਦੀ ਕਿਰਪਾ ਕਰਨੀ। ਕੀ ਮੈਂ ਆਸ ਰਖ ਸਕਦੀ ਹਾਂ ਕਿ ਤੁਸੀਂ ਜਰੂਰ ਆਉਗੇ? ਜਰੂਰ ਪਤਾ ਦੇਨਾ।

ਮੈਂ ਹਾਂ ਆਪ ਦੀ
ਮਾਲਾ

ਜਿਉਂ ਜਿਉਂ ਜੁਗਿੰਦਰ ਚਿਠੀ ਪੜ੍ਹ ਕੇ ਸੁਨਾ ਰਿਹਾ ਸੀ, ਤਿਉਂ ਤਿਉਂ ਪ੍ਰੇਮ ਦਾ ਰੰਗ ਉਡ ਕੇ ਪੀਲਾ ਭੂਕ ਹੁੰਦਾ ਜਾ ਰਿਹਾ ਸੀ। ਉਹ ਕਹਿਨ ਲਗਾ, ਮੈਨੂੰ ਮਾਲਾ ਪਾਸੋਂ ਇਹ ਉਮੀਦ ਨਹੀਂ ਸੀ। ਪਤਾ ਨਹੀਂ ਕਿਉਂ ਉਸਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਹੋ ਗਿਆ।'

ਇਸ ਪਿਛੋਂ ਦੁਸਰੀ ਚਿਠੀ ਪੜੀ, ਲਿਖਿਆ ਸੀ-ਓ ਜ਼ਾਲਮ ਸਾਥੀ,

ਆਖਰ ਮੇਰੀ ਆਸ ਤੇ ਪਾਣੀ ਫੇਰ ਈ ਦਿਤਾ ਨਾ ਮੇਰੇ ਸੌ ਵਾਰੀ ਕਿਹਨ ਤੇ ਵੀ ਤੁਸੀਂ ਨਾ ਆ ਸਕੇ। ਕੇਹੜਾ ਇਹੋ ਜਿਹਾ ਕੰਮ ਸੀ, ਜਿਸ ਲਈ ਤੁਸੀਂ ਇਕ ਨਾਜ਼ਕ ਦਿਲ ਤੋੜਨ ਲਈ ਮਜਬੂਰ ਹੋ ਗਏ। ਸਚ ਕਹਿੰਦੀ ਹਾਂ ਪੂਰੇ ਦੋ ਘੰਟੇ ਮੈਂ ਤੁਸਾਂ ਦਾ ਇੰਤਜ਼ਾਰ ਕੀਤਾ | ਪਰ ਤੁਸੀਂ ਨਹੀਂ ਆਏ। ਘਰੇ ਆਈ। ਦੇਖਿਆ ਮੇਜ ਤੇ ਚਿਠੀ ਪਈ ਹੋਈ ਸੀ। ਬੋਲ ਪੜ੍ਹੀ। ਲਿਖਿਆ ਸੀ-

ਮਾਲਾ ਦੇਵੀ,


ਮੈਂ ਆ ਨਹੀਂ ਸਕਾਂਗਾ ਕਿਉਂਕਿ ਮੇਰੇ ਇਕ ਖਾਸ ਮਿਤਰ ਦੇ ਘਰ ਮੇਰੀ ਫੀਸਟ ਹੈ। ਇਸ ਵਾਸਤੇ ਮਾਫ ਕਰਨਾ।