ਪੰਨਾ:ਨਿਰਮੋਹੀ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੩



ਨਿਰਮੋਹੀ

ਫਿਰ ਕਿਸੇ ਸਮੇਂ ਹਾਜ਼ਰ ਹੋ ਜਾਵਾਂਗਾ। ਨਾਰਾਜ਼ ਨਾ ਹੋਣਾ।

ਮੈਂ ਹਾਂ
ਜਗਿੰਦਰ ਪਾਲ

ਬਸ ਇਹ ਦੋ ਲਾਈਨਾਂ ਦੀ ਚਿਠੀ ਸੀ ਆਪ। ਏਸੇ ਨਾਲ ਦਿਲ ਨੂੰ ਢਾਰਸ ਦਿਤਾ ਕਿ ਚਲੋ ਫਿਰ ਕਿਸੇ ਦਿਨ ਸਹੀ। ਪਰ ਦੇਖਨਾ ਕਿਧਰੇ ਫਿਰ ਨਾ ਮੁਕਰ ਜਾਨ। ਸਚ ਕਹਿੰਦੀ ਹਾਂ, ਜੁਗਿੰਦਰ, ਮੈਂ ਤੁਹਾਡੇ ਪ੍ਰੇਮ ਵਿਚ ਪਾਗਲ ਹੁੰਦੀ ਜਾ ਰਹੀ ਹਾਂ। ਤੇ ਜੇਕਰ ਤੁਸੀਂ ਮੈਨੂੰ ਠੁਕਰਾ ਦਿਤਾ ਤਾਂ ਸ਼ਾਇਦ ਸਚਮੁਚ ਪਾਗਲ ਹੋ ਜਾਵਾਂ।

ਤੁਸਾਂ ਦੀ
ਮਾਲਾ

ਇਸ ਚਿਠੀ ਨੇ ਜਖਮਾਂ ਤੇ ਲੂਣ ਛਿੜਕਨ ਵਾਲਾ ਕੰਮ ਕੀਤਾ। ਇਸ ਵੇਲੇ ਪ੍ਰੇਮ ਦੀ ਉਹ ਹਾਲਤ ਸੀ, ਕਿ ਬੁਲ ਬੁਲ ਗਈ ਤਮਚਾ ਖਾ ਤੇ ਝੁਡੂ ਬੈਠਾ ਚੂਰੀ ਖਾਂ। ਉਸਨੇ ਪਾਗਲ ਪਨ ਦੇ ਜੋਸ਼ ਵਿਚ ਆ ਕੇ ਕਿਹਾ-ਉਹ ਬੇ ਰਹਿਮ, ਬੇ ਵਫਾ! ਇਸ ਵੇਲੇ ਜੇ ਕਿਧਰੇ ਤੂੰ ਸਾਮਨੇ ਹੁੰਦੀ ਤਾਂ ਜਰੂਰ ਗਲ ਘੁਟ ਕੇ ਤੈਨੂੰ ਨਰਕ ਦਾ ਰਸਤਾ ਦਸ ਦੇਂਦਾ।

ਜੁਗਿੰਦਰ ਨੇ ਤੀਸਰੀ ਚਿਠੀ ਕਢੀ ਤੇ ਪੜ੍ਹਕੇ ਸੁਨਾਨ ਲਗਾ ਮੇਰੇ ਮਨ ਮੰਦਰ ਦੇ ਸਾਥੀ, ਮੈਂ ਪੁਜਾਰਨ ਦੀ ਪੂਜਾ ਸਵੀਕਾਰ ਨਾ ਕਰੋਗੇ?

ਮੈਂ ਸੋਚਿਆ ਉਂਜ ਤਾਂ ਤੁਸੀਂ ਮਿਲਨ ਤੋਂ ਬਾਜ ਆਏ।ਕਈ ਕਈ ਬਹਾਨੇ ਬਨਾ ਕੇ ਟਾਲ ਦਿੰਦੇ ਹੋ। ਇਹ ਸੋਚ ਮੈਂ