ਪੰਨਾ:ਨਿਰਮੋਹੀ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੮



ਨਿਰਮੋਹੀ

ਵਾਪਸ ਦਿਲੀ ਆ, ਪ੍ਰੇਮ ਆਪਨੇ ਮਾਮੇ ਦੀ ਮੌਤ ਤੇ ਰੋ ਰਿਹਾ ਸੀ। ਪਰ ਉਸ ਦਾ ਮਿਤਰ ਜੁਗਿੰਦਰ ਇਉਂ ਹਸ ਰਿਹਾ ਸੀ ਜਿਵੇਂ ਉਸ ਦੇ ਦੋਸਤ ਦਾ ਮਾਮਾਂ ਨਹੀਂ ਮਰਿਆ, ਬਲਾਕ ਉਸਨੂੰ ਕਾਰੂੰ ਦਾ ਖਜਾਨਾ ਮਿਲ ਗਿਆ ਹੈ।

ਲਾਸ਼ ਪ੍ਰੇਮ ਟਰਕ ਵਿਚ ਰਖਵਾ ਕੇ ਦਿੱਲੀ ਹੀ ਲੈ ਆਇਆ ਸੀ। ਉਸ ਦਾ ਸਸਕਾਰ ਕੀਤਾ। ਮਾਮੇ ਦੇ ਮਰਨ ਦਾ ਖਬਰ ਉਸ ਨੇ ਆਪਣੇ ਮਾਂ ਪਿਉ ਨੂੰ ਵੀ ਲਿਖ ਦਿਤੀ। ਮਸਤ ਸਾਰੇ ਟਬਰ ਦੇ ਉਸ ਦਾ ਪਿਤਾ ਵੀ ਦਿਲੀ ਪੁਜਾ।

ਦੋ ਚਾਰ ਦਿਨ ਅਫਸੋਸ ਵਗੈਰਾ ਦੇ ਕਟ ਕੇ ਜਾ ਵਾਪਸ ਜਾਨ ਲਗੇ ਤਾਂ ਪ੍ਰੇਮ ਨੂੰ ਪਾਸ ਬੁਲਾ ਉਸ ਦੇ ਨੇ ਕਿਹਾ

'ਦੇਖ, ਪ੍ਰੇਮ, ਏਥੋਂ ਦੇ ਸਾਰੇ ਕਾਰੋਬਾਰ ਦੀ ਜ਼ਿੰਮੇਵਾਰ ਅਜ ਤੋਂ ਤੇਰੇ ਸਿਰ ਹੈ। ਨੌਕਰਾਂ ਦਾ ਕਦੀ ਵਿਸ਼ਾਹ ਨਾ ਕਰੀਂ ਹਮੇਸ਼ਾਂ ਜਿਮੇਵਾਰੀ ਦੇ ਕੰਮ ਖੁਦ ਆਪਨੇ ਹਥੀ ਕਰੀ। ਤਾਂ ਬੇਸ਼ਕ ਆਪਨੇ ਕਾਲਜ ਦੀ ਪੜਾਈ ਵੀ ਖਤਮ ਕਰਨ ਤਾਂ ਕਿ, ਕਾਰੋਬਾਰ 'ਚ ਕਿਸੇ ਤਰਾਂ ਦਾ ਨਕਸ਼ਾਨ ਨਾ ਉਠਾ ਪਵੇ।

'ਜਿਵੇਂ ਕਹੋਗੇ, ਪਿਤਾ ਜੀ, ਉਵੇਂ ਹੀ ਕੀਤਾ ਜਾਵੇਗਾ | ਫਿਰ ਵੀ ਮੇਰੀ ਮਦਤ ਲਈ ਕੋਈ ਨਾ ਕੋਈ ਸਾਥੀ ਹੋਨਾ ਜਰੂਰੀ ਹੈ।' ਪ੍ਰੇਮ ਨੇ ਕਿਹਾ

'ਜਿਸਨੂੰ ਤੂੰ ਰਖਨਾ ਚਾਹੇ ਰਖ ਸਕਦਾ ਹੈ। ਇਤਰਾਜ ਨਹੀਂ। ਪਰ ਯਾਦ ਰਖੀ ਪੈਸੇ ਦੇ ਹਿਸਾਬ ਕਦੀ ਆਪਨੇ ਪਿਉ ਦਾ ਵਿਸਾਹ ਵੀ ਨਹੀਂ ਖਾਣਾ। ਇਹੋ