ਪੰਨਾ:ਨਿਰਮੋਹੀ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੪


ਨਿਰਮੋਹੀ

ਇਵੇਂ ਕਰ ਸਕੇ ਤਾਂ।'

ਚਿੰਤਾ ਨਾ ਕਰ, ਪ੍ਰੇਮ! ਸਬ ਠੀਕ ਹੋ ਜਾਵੇਗਾ।

ਸਚ ਕਹਿੰਦਾ ਹੈ, ਜੁਗਿੰਦਰ?'

'ਤਾਂ ਕੀ ਮੈਂ ਝੂਠ ਬੋਲਦਾ ਹਾਂ? ਬਿਲਕੁਲ ਸੋਲਾ ਆਨੇ ਸੱਚੀ ਗਲ ਹੈ।

'ਹਛਾ' ਜੁਗਿੰਦਰ, ਮੈਂ ਚਲਦਾ ਹਾਂ। ਕਾਫੀ ਦੇਰ ਹੈ ਗਈ ਹੈ। ਜਾ ਕੇ ਦੁਕਾਨ ਦਾ ਕਾਰੋਬਾਰ ਵੀ ਦੇਖਨਾ ਹੈ।'ਚੰਗਾ, ਮੈਂ ਰੋਕਦਾ ਨਹੀਂ, ਤੂੰ ਜਾ ਸਕਦਾ ਏ।

ਪ੍ਰੇਮ ਦੇ ਚਲੇ ਜਾਣ ਪਿਛੋਂ ਜਗਿੰਦਰ ਨੇ ਸਾਰਾ ਹਾਲ ਫੂਲ ਨੂੰ ਦਸ ਦਿਤਾ। ਸੁਣ ਕੇ ਉਹ ਖੁਸ਼ ਹੋ ਉਠੀ। ਲਈ ਨਹੀਂ ਕਿ ਉਸ ਦੀ ਸ਼ਾਦੀ ਲਖਾਂ ਪਤੀ ਨਾਲ ਹੋ ਰਹ ਹੈ, ਸਗੋਂ ਇਸ ਲਈ ਕਿ ਉਸ ਦੇ ਹਥ ਕੰਡੇ ਇਕ ਭੋਲ ਭਾਲੇ ਮਾਸੂਮ ਲੜਕੇ ਨੂੰ ਆਪਣੇ ਅਸਲੀ ਰਾਹ ਤੋਂ ਉਲਟਾ ਨਰਕ ਦੀ ਰਾਹ ਤੇ ਲੈ ਚਲੇ ਹਨ। ਤੇ ਲੱਖਾਂ ਰੁਪਇਆ ਮਾਲਕ ਬਿਨਾ ਹਿੰਗ ਫਟਕੜੀ ਲਾਏ ਹੀ ਉਹ ਬਣ ਚੁੱਕੀ ਹੈ।

'ਦੇਖ, ਫੂਲ, ਤੇਰੀਆਂ ਤੇ ਹਨ ਹੁਣ ਪੌਂ ਬਾਰਾਂ। ਇਹ ਕਦੇ ਨਾ ਭੁੱਲੀ ਕਿ ਇਹ ਕੰਮ ਸਾਡੇ ਦੋਵਾਂ ਦੇ ਉਦਮ ਦੀ ਹੋਇਆ ਹੈ। ਕਿਧਰੇ ਉਹੋ ਨਾ ਹੋਵੇ ਕਿ ਖਾਣ ਪੀਣ ਨੂੰ ਭਾਗਾਂ ਭਰੀ ਤੇ ਧੌਣ ਭਣਾਨ ਨੂੰ ਜੁੁੰਮਾ ਤੇ ਨਾਲ ਇਹ ਵੀ ਰਖੀ ਕਿ ਕਾਠ ਦੀ ਹਾਂ ਇਕੋ ਵਾਰ ਚੜ੍ਹਦੀ ਹੈ। ਜਲਦੀ ਹੋ ਸਕੇ ਆਪਣੇ ਕੰਮ ਨੂੰ ਪੂਰਾ ਕਰਨਾ ਹੈ ਨਹੀਂ ਤੇ ਜੇ ਕਿਧਰੇ ਇਸ ਗਲ ਦਾ ਪਤਾ ਲਗ ਰਿ ਤੂੰ ਮੇਰੀ ਭੈਣ ਨਹੀਂ, ਇਕ ਪੇਸ਼ੇਵਰ ਵੇਸ਼ਵਾ ਹੈ, ਤਾਂ ਸਮਝ ਲੈ'