ਪੰਨਾ:ਨਿਰਮੋਹੀ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੪


ਨਿਰਮੋਹੀ

ਮਾਂ ਪਿਉ ਦੇ ਪੁਛਨ ਤੇ ਕਿ ਮਾਲਾ ਨੂੰ ਨਾਲ ਨਹੀਂ ਲੈ ਜਾਨਾ, ਦੋ ਮਹੀਨੇ ਦਾ ਵਾਹਦਾ ਕਰਕੇ ਉਹ ਚਲਾ ਗਿਆ। ਉਸ ਨੇ ਕਿਹਾ ਕੇ ਕੰਮ ਕਾਰ ਕੁਝ ਜਾਦਾ ਹੈ, ਇਸ ਲਈ ਮੈਂ ਦੋ ਮਹੀਨੇ ਤਕ ਮਾਲਾ ਨੂੰ ਲੈ ਜਾਵਾਂਗਾ। ਤੇ ਜਾਂਦੀ ਵਾਰ ਉਸਨੂੰ ਇਸ ਗਲ ਤੇ ਮਜ਼ਬੂਰ ਕਰ ਗਿਆ ਕਿ ਜੋ ਗਲਾਂ ਮੇਰੀਆਂ ਤੇਰੇ ਨਾਲ ਹੋਈਆਂ ਹਨ ਉਹ ਕਿਸੇ ਨੂੰ ਨਹੀਂ ਦਸਨੀਆਂ ਹੋਨ ਗੀਆਂ | ਮਾਲਾ ਦਾ ਤੇ ਉਹ ਹਾਲ ਸੀ, ਨਾਲੇ ਤੇ ਕਲੇਜੇ ਵਿਚ ਛੁਰੀਆਂ ਮਾਰੀਆਂ ਜਾ ਰਹੀਆਂ ਸਨ ਤੇ ਕਿਹਾ ਜਾ ਰਿਹਾ ਸੀ ਅਥਰੂ ਨਾ ਵਗਾ। ਵਿਚਾਰੀ ਗਮ ਤੇ ਚਿੰਤਾ ਵਿਚ ਆਪਨ ਜੀਵਨ ਦੇ ਬਾਕੀ ਦਿਨ ਗੁਜਾਰਨ ਲਈ ਉਹ ਇਕਲੀ ਰਹਿ ਗਈ।


ਤੇਈ

ਜਿਵੇਂ ਸ਼ਿਕਾਰੀ ਆਪਣੇ ਜਾਲ ਨੂੰ ਸ਼ਿਕਾਰ ਵਾਲੀ ਬਾ ਤੇ ਲਗਾ ਕੇ ਆਪ ਸ਼ਿਕਾਰ ਦੀ ਉਡੀਕ ਵਿਚ ਬੈਠਾ ਉਸ ਦੇ ਫਸਨ ਦੀਆਂ ਘੜੀਆਂ ਗਿਨਦਾ ਹੈ, ਉਸੇ ਤਰਾਂ ਫੂਲ ਤੇ ਜੁਗਿੰਦਰ, ਪ੍ਰੇਮ ਨੂੰ ਲਖਨਊ ਭੇਜ ਕੇ ਮੁੜ ਆਪਨੇ ਖਤਰਨਾਕ ਜਾਲ ਵਿਚ ਫਸਾਨ ਦੀ ਉਡੀਕ ਕਰ ਰਹੇ ਸਨ।

ਜਿਓਂ ਹੀ ਪ੍ਰੇਮ ਦਿਲੀ ਪਹੁੰਚਾ ਉਨ੍ਹਾਂ ਦੀਆਂ ਬਾਛਾ