ਪੰਨਾ:ਨਿਰਮੋਹੀ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੧


ਨਿਰਮੋਹੀ

ਸਮਾਜ ਨਾਲ ਹੈ ਜਿਸਨੂੰ ਹਮੇਸ਼ਾਂ ਦੌਲਤ ਦੀ ਹਵਸ ਰਹਿੰਦੀ ਹੈ ਤੋਂ ਜੋ ਚਾਹੇ ਉਸ ਨੂੰ ਖਰੀਦ ਸਕਦਾ ਹੈ। ਅਜ ਜਦੋਂ ਤੈਨੂੰ ਹਰ ਕੋਈ ਪੈਸੇ ਨਾਲ ਖਰੀਦ ਸਕਦਾ ਹੈ ਤਾਂ ਫਿਰ ਭਲਾ ਤੂੰ ਖਾਲੀ ਪ੍ਰੇਮ ਦੇ ਸਹਾਰੇ ਕਿਵੇਂ ਬੈਠ ਸਕਦੀ ਹੈ? ਤੇਰੀ ਮੁਹੱਬਤ ਇਕ ਪਾਨੀ ਦਾ ਬੁਲ ਬੁਲਾ ਹੈ, ਫੂਲ, ਜੋ ਕਿਸੇ ਵੇਲੇ ਵੀ ਖਤਮ ਹੋ ਸਕਦਾ ਹੈ।'

ਇਹ ਤੁਹਾਡੀ ਭੁਲ ਹੈ, ਮਾਸਟਰ | ਮੰਨ ਲਿਆ ਕਿ ਮੈਂ ਇਕ ਵੇਸ਼ਵਾ ਹਾਂ। ਪਰ ਤੁਹਾਨੂੰ ਇਹ ਕਦੀ ਨਹੀਂ ਭੁਲਨਾ ਚਾਹੀਦਾ ਕਿ ਵੇਸ਼ਵਾ ਵੀ ਇਕ ਔਰਤ ਹੁੰਦੀ ਹੈ ਤੇ ਉਸ ਦੇ ਸੀਨੇ ਵਿਚ ਵੀ ਦਿਲ ਹੁੰਦਾ ਹੈ। ਅਰ ਉਹ ਦਿਲ ਕਦੀ ਨਾ ਕਦੀ ਕਿਸੇ ਤੇ ਆ ਹੀ ਜਾਂਦਾ ਹੈ। ਮੰਨ ਲਵੋ ਸਾਨੂੰ ਬਚਪਨ ਤੋਂ ਇਹੋ ਤਾਲੀਮ ਮਿਲਦੀ ਆਈ ਹੈ ਕਿ ਮਰਦ ਜਾਤੀ ਨੂੰ ਜਿਨਾ ਵੀ ਹੋ ਸਕੇ ਲੁਟੋ। ਲੇਕਨ ਇਸ ਕਮਬਖਤ ਦਿਲ ਦੀ ਕੀ ਕਹਾਂ? ਜਦ ਇਹੋ ਮੇਰੇ ਵਸ ਚੋਂ ਬਾਹਰ ਹੋ ਗਿਆ ਤਾਂ ਮੈਂ ਭਲਾ ਕੀ ਕਰ ਸਕਦੀ ਹਾਂ?

ਇਸ ਦੇ ਜਵਾਬ ਵਿਚ ਜੁਗਿੰਦਰ ਬੋਲਿਆ, "ਮੰਨ ਲਿਆ ਕਿ ਤੇਰਾ ਦਿਲ ਪ੍ਰੇਮ ਤੇ ਆ ਗਿਆ ਹੈ ਪਰ ਮੈਂ ਕਿਵੇਂ ਯਕੀਨ ਕਿਤੇ ਜੋ ਕੁਝ ਕਹਿੰਦੀ ਹੈ ਠੀਕ ਹੈ?

ਇਸਦਾ ਜਵਾਬ ਤਾਂ ਇਕੋ ਹੈ, ਜੁਗਿੰਦਰ। ਹੋਰ ਵੀ ਮੇਰੇ ਪਾਸ ਹਜ਼ਾਰਾਂ ਗਾਹਕ ਔਦੇ ਸਨ। ਤੂੰ ਮੇਰੇ ਪਾਸ ਕਈ ਮਹੀਨੇ ਤੋਂ ਆ ਰਿਹਾ ਹੈ, ਬਲਕਿ ਏਥੇ ਹੀ ਰਹਿ ਰਿਹਾ ਹੈ। ਤਾਂ ਤੇਰੇ ਤੋਂ ਦਿਲ ਨਹੀਂ ਸੀ ਆ ਸਕਦਾ? ਨਹੀਂ ਇਸ ਨੇ ਪ੍ਰੇਮ ਦੀ ਹਾਲਤ ਤੇ ਤਰਸ ਖਾਧਾ। ਉਸ ਦੀ ਲੁਟਦੀ ਦੁਨੀਆਂ