ਪੰਨਾ:ਨਿਰਮੋਹੀ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੭


ਨਿਰਮੋਹੀ

ਪ੍ਰੇਮ ਨੂੰ ਲਿਖੀ ਸੀ ਪ੍ਰੀਤਮ ਨੂੰ ਫੜਾ ਦਿਤੀ।

ਚਿਠੀ ਪੜਕੇ ਪ੍ਰੀਤਮ ਸਭ ਕੁਝ ਸਮਝ ਗਈ। ਬੜੀ ਹਮਦਰਦੀ ਨਾਲ ਉਸ ਨੇ ਮਾਲਾ ਨੂੰ ਕਿਹਾ-ਮਾਲਾ, ਇਹ ਸਭ ਕੁਝ ਤੂੰ ਆਪਣੀ ਸਸ ਜਾਂ ਨਨਾਣ ਨਾਲ ਗਲ ਕਰ ਦਸਿਆ ਨਹੀਂ?'

'ਨਹੀਂ ਪ੍ਰੀਤਮ, ਜਦੋਂ ਉਹ ਜਾਣ ਲਗੇ ਸਨ, ਤਾਂ ਉਨ੍ਹਾਂ | ਮੈਨੂੰ ਇਹ ਤਾਕੀਦ ਕੀਤੀ ਸੀ ਕਿ ਇਸ ਗਲ ਦਾ ਕਿਸੇ ਨੂੰ ਪਤਾ ਨਾ ਲਗੇ। ਇਸੇ ਕਰ ਕੇ ਕਈ ਵਾਰੀ ਘਰ ਦਿਆਂ ਦੇ ਮਜਬੂਰ ਕਰਨ ਤੇ ਵੀ ਮੈਂ ਉਹਨਾਂ ਨੂੰ ਅਸਲੀ ਗਲ ਦਸ ਨਹੀਂ ਸਕੀ। ਤੇ ਐਵੇਂ ਟਾਲ ਮਟੋਲ ਕਰ ਕੇ ਉਹਨਾਂ ਨੂੰ ਹਮੇਸ਼ਾਂ ਖੁਸ਼ ਰਖਦੀ ਰਹੀ। ਪਰ ਹੁਣ ਇਹ ਮੇਰੇ ਵਸ ਦੀ ਗਲ ਨਹੀਂ ਰਹੀ। ਇਸ ਤੰਗ ਦਿਲੀ ਤੋਂ ਤੰਗ ਆ ਕੇ ਅਜ ਮੈਂ ਆਪਨੀ ਸਹੇਲੀ ਸਮਝ ਤੈਨੂੰ ਸਭ ਕੁਝ ਦਸਿਆ ਏ। ਪਰ ਦੇਖੀ, ਪ੍ਰੀਤਮ, ਹੁਣ ਮੇਰੀ ਲਾਜ ਸਿਰਫ ਤੇਰੇ ਹੱਥ ਏ। ਕਿਉਂਕਿ ਮੇਰਾ ਉਨ੍ਹਾਂ ਨਾਲ ਇਕਰਾਰ ਕਰਨਾ ਈਸ਼ਵਰ ਨਾਲ ਇਕਰਾਰ ਕਰਨਾ ਹੈ। ਤੇ ਈਸ਼ਵਰ ਦਾ ਕਹਿਨਾ ਭਲਾ ਕੋਈ ਮੋੜ ਸਕਦਾ ਹੈ?

ਪਰ ਇਹ ਕਿਵੇਂ ਹੋ ਸਕਦਾ ਏ, ਮਾਲਾ, ਕਿ ਇਕ ਜਨਾ ਤੇ ਬੈਠ ਕੇ ਖੂਨ ਦੇ ਅਥਰੂ ਪੀਵੇ ਤੇ ਦੂਸਰਾ ਖੁਸ਼ੀ ਨਾਲ ਗੁਲ ਸ਼ਰਰੇ ਉੜਾਵੇ। ਮੈਂ ਤੇ ਪ੍ਰੇਮ ਨੂੰ ਬੜਾ ਬੀਬਾ ਸਮਝਿਆ ਸੀ। ਪਰ ਉਹ ਤਾਂ ਇਕ ਨੰਬਰ ਦਾ ਵਲ ਫਰੇਬੀ ਨਿਕਲਆਂ। ਇਸੇ ਲਈ ਮਾਲਾ, ਮੈਂ ਕਹਿੰਦੀ ਸੀ ਕਿ ਮਰਦੇ ਲੋਕ ਬੜੇ ਬੇ ਵਫਾ ਹੁੰਦੇ ਨੇ। ਕਿਸੇ ਦੀ ਗਲ ਤੇ ਮੰਨੇ ਤਾਂ ਏ ਨਾ, ਤੂੰ ਕਹਿੰਦੀ ਮੈਂ ਮੇਰਾ ਬਚਪਨ ਦਾ ਸਾਥੀ ਏ। ਹੁਣ ਕਿਥੇ ਗਿਆ ਉਹ ਤੇਰਾ