ਪੰਨਾ:ਨਿਰਮੋਹੀ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੮


ਨਿਰਮੋਹੀ

ਸਾਥੀ? ਗੰਗਾ ਜਲੀ ਵਾਂਗ ਪਵਿਤਰ ਕੁੜੀ ਤੇ ਅਨਰਥ ਭਰਿਆ ਅਲਜਾਮ ਲਾ ਕੇ ਕਿਵੇਂ ਵਖ ਹੋ ਬੈਠਾ ਏ! ਹੁਣ ਦਸ, ਰੋ ਰਹੀ ਏ ਨਾ ਕਰਮਾਂ ਨੂੰ? ਇਹ ਜਰੂਰੀ ਨਹੀਂ ਕਿ ਬਚਪਨ ਤੋਂ ਕਠੇ ਖੇਡਦੇ ਪੜਦੇ ਵਡੇ ਹੋਏ ਓ ਤੇ ਉਮਰ ਤੁਹਾਡੀ ਇੰਜ ਈ ਬੀਤ ਜਾਏਗੀ। ਜੇ ਇਹੋ ਕਿਧਰੇ ਸੋਚ ਸਮਝ ਕੇ ਚਲਦੀ ਤਾਂ ਅਜ ਏਨੇ ਦੁਖ ਤੇ ਨਾ ਉਠਾਨੇ ਪੈਂਦੇ।'

'ਬਸ ਬਸ, ਪੀਤਮ, ਸੜੇ ਹੋਏ ਦਿਲ ਨੂੰ ਹੋਰ ਨਾਂ ਸਾੜ। ਰਬ ਦੇ ਵਾਸਤੇ ਉਹਨਾਂ ਨੂੰ ਹੋਰ ਕੁਝ ਨਾ ਕਹੁ। ਉਹ ਤਾਂ ਨਿਰਾ ਪਾਸੇ ਦਾ ਸੋਨਾ ਸੀ। ਮੇਰੀ ਹੀ ਕਿਸਮਤ ਭੈੜੀ ਨਿਕਲੀ। ਮੈਂ ਕਿਸੇ ਨੂੰ ਦੋਸ਼ ਕਿਉਂ ਦਵਾਂ? ਉਹ ਨਿਰਦੋਸ਼ ਹਨ, ਇਸ ਗਲ ਦੀ ਗਵਾਈ ਮੇਰਾ ਦਿਲ ਦੇਂਦਾ ਹੈ। ਜਰੂਰ ਉਨਾਂ ਨੂੰ ਕਿਸੇ ਨੇ ਸਿਖਾਇਆ ਹੈ। ਸਿਖਾਵਟ ਪਥਰ ਪਾੜ ਸੁਟਦੀ ਏ, ਉਹ ਤੋਂ ਫਿਰ ਇਨਸਾਨ ਹਨ।

'ਅਛਾ, ਦੇਖਦੀ ਹਾਂ ਤੇਰੀ ਚਿਠੀ ਦੀ ਕੀ ਕਦਰ ਹੁੰਦੀ ਹੈ। ਜੇ ਨਾ ਸਮਝਿਆ ਤਾਂ ਮੈਂ ਆਪ ਜਾਵਾਂਗੀ ਦਿੱਲੀ। ਫੇਰ ਦੇਖਾਂਗੀ ਉਸਦੀ ਹੇਕੜੀ ਕਿਥੋਂ ਤਕ ਚਲਦੀ ਹੈ।'

ਨਹੀਂ ਪ੍ਰੀਤਮ, ਤੂੰ ਏਸ ਤਰਾਂ ਨਹੀਂ ਕਰੇਗੀ। ਇੰਜ ਉਨ੍ਹਾਂ ਨਾਲ ਕੀਤਾ ਮੇਰਾ ਵਾਹਿਦਾ ਟੁੱਟ ਜਾਵੇਗਾ।' 'ਏਥੇ ਮਰਨ ਜੀਉਨ ਦਾ ਸਵਾਲ ਹੈ ਤੇ ਤੈਨੂੰ ਵਾਹਦੇ ਦੀ ਪਈ ਏ। ਮੈਂ ਜਰੂਰ ਜਾਵਾਂਗੀ। ਸਮਝੀ!' ਤੇ ਪ੍ਰੀਤਮ ਉਠ ਕੇ ਆਪਨੇ ਘਰ ਆ ਗਈ।